Jalandhar News : ਨਾਕਾ ਤੋੜ ਕੇ ਫ਼ਰਾਰ ਹੋਏ ਸ਼ੱਕੀ ਨੌਜਵਾਨਾਂ ਨੂੰ ਪੁਲਿਸ ਨੇ ਪਿੱਛਾ ਕਰ ਕੇ ਕੀਤਾ ਕਾਬੂ
ਦੇਰ ਸ਼ਾਮ ਪਿੰਡ ਰਾਏਪੁਰ ਨੇੜੇ ਪੁਲਿਸ ਅਧਿਕਾਰੀਆਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਮੋਬਾਈਲ ਫੋਨ 'ਤੇ ਰੀਲ ਬਣਾਉਂਦੇ ਹੋਏ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹਨਾਂ ਵਲੋਂ ਨਾਕਾ ਤੋੜ ਕੇ ਪਠਾਨਕੋਟ ਬਾਈਪਾਸ ਵੱਲ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਆਪਣੇ ਰੈਪਿਡ ਪੁਲਿਸ ਸਹਾਇਤਾ ਵਾਹਨ ਤੇ ਸਵਾਰ ਹੋ ਕੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਪਿੰਡ ਨੂਰਪੁਰ ਨੇੜੇ ਉਨ੍ਹਾਂ ਨੂੰ ਟੱਕਰ ਮਾਰ ਕੇ ਕਾਬੂ ਕੀਤਾ।
Publish Date: Mon, 26 Jan 2026 12:19 AM (IST)
Updated Date: Mon, 26 Jan 2026 12:21 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੇਰ ਸ਼ਾਮ ਪਿੰਡ ਰਾਏਪੁਰ ਨੇੜੇ ਪੁਲਿਸ ਅਧਿਕਾਰੀਆਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਮੋਬਾਈਲ ਫੋਨ 'ਤੇ ਰੀਲ ਬਣਾਉਂਦੇ ਹੋਏ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹਨਾਂ ਵਲੋਂ ਨਾਕਾ ਤੋੜ ਕੇ ਪਠਾਨਕੋਟ ਬਾਈਪਾਸ ਵੱਲ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਆਪਣੇ ਰੈਪਿਡ ਪੁਲਿਸ ਸਹਾਇਤਾ ਵਾਹਨ ਤੇ ਸਵਾਰ ਹੋ ਕੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਪਿੰਡ ਨੂਰਪੁਰ ਨੇੜੇ ਉਨ੍ਹਾਂ ਨੂੰ ਟੱਕਰ ਮਾਰ ਕੇ ਕਾਬੂ ਕੀਤਾ। ਪੁਲਿਸ ਵਲੋਂ ਮੋਟਰਸਾਈਕਲ ਨੰਬਰ ਦੀ ਔਨਲਾਈਨ ਜਾਂਚ ਕੀਤੀ ਤਾਂ ਉਹ ਨੰਬਰ ਉਨ੍ਹਾਂ ਨੂੰ ਸ਼ੱਕੀ ਲੱਗਾ। ਜਿਸ ਉਪਰੰਤ ਪੁਲਿਸ ਨੇ ਉਹਨਾਂ ਨੂੰ ਸ਼ੱਕੀ ਹਾਲਤ ਵਿਚ ਕਾਬੂ ਕਰਕੇ ਥਾਣੇ ਲਿਜਾਇਆ ਗਿਆ।
ਸੂਤਰ ਦੱਸਦੇ ਹਨ ਕਿ ਮੋਟਰਸਾਈਕਲ ਨੰਬਰ ਗਲਤ ਪਾਇਆ ਗਿਆ। ਪੁਲਿਸ ਇਸ ਸਮੇਂ ਨੰਬਰ ਦੀ ਪੁਸ਼ਟੀ ਕਰ ਰਹੀ ਹੈ, ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਨੰਬਰ ਕਿਸੇ ਹੋਰ ਵਾਹਨ ਦਾ ਨੰਬਰ ਹੈ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਹਾਈਵੇਅ 'ਤੇ ਸੋਸ਼ਲ ਮੀਡੀਆ ਲਈ ਰੀਲ ਬਣਾ ਰਹੇ ਸਨ। ਜਿਸ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ। ਥਾਣਾ ਮਕਸੂਦਾਂ ਦੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।