- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲ਼ੀਆਂ ਚਲਾਉਣ ਤੋਂ ਬਾਅਦ ਦੋਵੇਂ ਮੁਲਜ਼ਮ ਡਰੌਲੀ ਕਲਾਂ ’ਚ ਹਥਿਆਰ ਛੁਪਾ ਕੇ ਭੱਜ ਗਏ ਸਨ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਉੱਥੇ ਟ੍ਰੈਪ ਲਗਾ ਲਿਆ ਸੀ। ਸਵੇਰੇ ਦੋਵੇਂ ਮੁਲਾਜ਼ਮ ਹਥਿਆਰ ਲੈਣ ਲਈ ਮੌਕੇ ’ਤੇ ਆਏ ਤੇ ਬਾਈਕ ’ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ।

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਪੁਲਿਸ ਨੇ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਨੇੜੇ ਹੋਏ ਕਤਲ ਮਾਮਲੇ ’ਚ ਫਰਾਰ ਚੱਲ ਰਹੇ ਦੋਵੇਂ ਬਦਮਾਸ਼ਾਂ ਨੂੰ ਐਤਵਾਰ ਸਵੇਰੇ ਪੁਲਿਸ ਮੁਕਾਬਲੇ ਦੌਰਾਨ ਕਾਬੂ ਕਰ ਲਿਆ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਦਿਨ ਪਹਿਲਾਂ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਪਿੰਡ ਸਦਰਾ ਸੋਢੀਆਂ ਬੁੱਲੋਵਾਲ ਦੇ ਰਹਿਣ ਵਾਲੇ 22 ਸਾਲਾ ਕੇਸਰ ਧਾਮੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਪਿੰਡ ਡਰੌਲੀ ਕਲਾਂ ਦੇ ਰਹਿਣ ਵਾਲੇ ਜਸਪਾਲ ਸਿੰਘ ਤੇ ਪਿੰਡ ਡਵਿਡਾ ਅਹਰਾਣਾ ਦੇ ਰਹਿਣ ਵਾਲੇ ਚੰਦਰ ਸ਼ੇਖਰ ਨੇ ਡਰੌਲੀ ਕਲਾਂ ਦੇ ਖੇਤਾਂ ’ਚ ਹਥਿਆਰ ਲੁਕਾ ਦਿੱਤੇ ਸਨ ਤੇ ਉਹ ਹਥਿਆਰ ਲੈਣ ਲਈ ਆ ਰਹੇ ਹਨ।
ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਟ੍ਰੈਪ ਲਗਾਇਆ ਹੋਇਆ ਸੀ। ਜਿਵੇਂ ਹੀ ਦੋਵੇਂ ਮੁਲਜ਼ਮ ਹਥਿਆਰ ਚੁੱਕ ਕੇ ਡਰੌਲੀ ਕਲਾਂ ਤੋਂ ਜਾ ਰਹੇ ਸਨ, ਨਾਕਾਬੰਦੀ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ’ਤੇ ਦੋਵੇਂ ਨੇ ਪੁਲਿਸ ਦੀ ਗੱਡੀ ਤੇ ਪੁਲਿਸ ਕਰਮਚਾਰੀਆਂ ’ਤੇ ਚਾਰ ਰਾਊਂਡ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ ’ਚ ਗੋਲ਼ੀਆਂ ਲੱਗੀਆਂ ਤੇ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਦੋਵੇਂ ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤੇ ਗਏ ਦੋ ਪਿਸਤੌਲ ਬਰਾਮਦ ਕਰ ਕੇ ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਸਿਵਲ ਹਸਪਤਾਲ ਭੇਜ ਦਿੱਤਾ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਆਦਮਪੁਰ ਦੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਦੁਪਹਿਰ ਵੇਲੇ ਪੁਰਾਣੀ ਰੰਜਿਸ਼ ਦੇ ਚਲਦੇ ਪਿੰਡ ਡਰੌਲੀ ਕਲਾਂ ਦੇ ਰਹਿਣ ਵਾਲੇ ਜਸਪਾਲ ਸਿੰਘ ਉਰਫ਼ ਜੱਸਾ ਤੇ ਪਿੰਡ ਡਵਿਡਾ ਅਹਰਾਣਾ ਦੇ ਰਹਿਣ ਵਾਲੇ ਚੰਦਰ ਸ਼ੇਖਰ ਨੇ ਬਾਈਕ ਸਵਾਰ ਕੇਸਰ ਧਾਮੀ ਦੇ ਸਿਰ ’ਚ ਗੋਲ਼ੀਆਂ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਗੋਲ਼ੀਆਂ ਚਲਾਉਣ ਤੋਂ ਬਾਅਦ ਦੋਵੇਂ ਮੁਲਜ਼ਮ ਡਰੌਲੀ ਕਲਾਂ ’ਚ ਹਥਿਆਰ ਛੁਪਾ ਕੇ ਭੱਜ ਗਏ ਸਨ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਉੱਥੇ ਟ੍ਰੈਪ ਲਗਾ ਲਿਆ ਸੀ। ਸਵੇਰੇ ਦੋਵੇਂ ਮੁਲਾਜ਼ਮ ਹਥਿਆਰ ਲੈਣ ਲਈ ਮੌਕੇ ’ਤੇ ਆਏ ਤੇ ਬਾਈਕ ’ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ’ਤੇ ਉਨ੍ਹਾਂ ਨੇ ਪੁਲਿਸ ਦੀ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਦੌਰਾਨ ਪੁਲਿਸ ਨੇ ਦੋਵੇਂ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਉਨ੍ਹਾਂ ਕੋਲੋਂ ਦੋ ਪਿਸਤੌਲ, ਤਿੰਨ ਰਾਊਂਡ ਤੇ ਤਿੰਨ ਖੋਲ ਬਰਾਮਦ ਕਰਕੇ ਦੋਵੇਂ ਜ਼ਖ਼ਮੀ ਮੁਲ਼ਜਮਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਆਦਮਪੁਰ ਦੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਦੁਪਹਿਰ ਤਿੰਨ ਵਜੇ ਚਾਰ ਸਾਲ ਪੁਰਾਣੀ ਰੰਜਿਸ਼ ਦੇ ਚਲਦੇ ਮੁਲਜ਼ਮ ਜੱਸਾ ਆਪਣੇ ਸਾਥੀ ਸਮੇਤ ਬਾਈਕ ਸਵਾਰ ਕੇਸਰ ਧਾਮੀ ਦੇ ਸਿਰ ’ਚ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ।
ਗੋਲ਼ੀਆਂ ਚੱਲਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ, ਜਿਨ੍ਹਾਂ ਨੇ ਜ਼ਖ਼ਮੀ ਹਾਲਤ ’ਚ ਨੌਜਵਾਨ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਪਿੰਡ ਸਦਰਾ ਸੋਢੀਆਂ ਬੁੱਲੋਵਾਲ ਦੇ ਰਹਿਣ ਵਾਲੇ 22 ਸਾਲਾ ਕੇਸਰ ਧਾਮੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ। ਗੋਲੀ ਚਲਣ ਦੀ ਸੂਚਨਾ ਮਿਲਦੇ ਹੀ ਆਦਮਪੁਰ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ।