Jalandhar News: ਵਾਰ-ਵਾਰ ਖਾਣਾ ਮੰਗ ਰਹੀ ਭੁੱਖੀ ਧੀ ਦੀ ਸ਼ਰਾਬੀ ਪਿਓ ਨੇ ਗਲਾ ਘੁੱਟ ਕੇ ਕੀਤੀ ਹੱਤਿਆ
ਉਹ ਘਰ ’ਚ ਦਾਖਲ ਹੋਇਆ ਤਾਂ ਉਸ ਨੂੰ 5 ਸਾਲ ਦੀ ਬੱਚੀ ਜ਼ਮੀਨ ’ਤੇ ਪਈ ਮਿਲੀ, ਉਸ ਦਾ ਸ਼ਰਾਬੀ ਪਿਤਾ ਅਰਵਿੰਦ ਕੁਮਾਰ ਨੇੜੇ ਹੀ ਨਸ਼ੇ ’ਚ ਧੁੱਤ ਸੀ। ਫਿਰ ਉਹ ਬੱਚੀ ਨੂੰ ਚੁੱਕ ਕੇ ਜੀਟੀਬੀ ਨਗਰ ਦੇ ਕਲੀਨਿਕ ਲੈ ਗਿਆ। ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Wed, 04 Feb 2026 09:16 PM (IST)
Updated Date: Wed, 04 Feb 2026 09:21 PM (IST)
ਰਾਕੇਸ਼ ਗਾਂਧੀ, ਜਲੰਧਰ : ਮੰਗਲਵਾਰ ਦੁਪਹਿਰ ਦੂਰਦਰਸ਼ਨ ਐਨਕਲੇਵ ’ਚ ਸ਼ਰਾਬੀ ਵਿਅਕਤੀ ਨੇ 5 ਸਾਲਾ ਧੀ ਜੋ ਭੁੱਖੀ ਸੀ, ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਹ ਉਸ ਨੂੰ ਪੀਣ ਤੋਂ ਰੋਕ ਰਹੀ ਸੀ ਤੇ ਵਾਰ-ਵਾਰ ਖਾਣਾ ਮੰਗ ਰਹੀ ਸੀ। ਸੱਚਾਈ ਉਦੋਂ ਸਾਹਮਣੇ ਆਈ ਜਦੋਂ ਗੁਆਂਢੀ ਨੇ ਬੇਹੋਸ਼ ਕੁੜੀ ਨੂੰ ਦੇਖਿਆ ਤੇ ਉਸ ਨੂੰ ਡਾਕਟਰ ਕੋਲ ਲੈ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਥਾਣਾ 7 ਦੀ ਪੁਲਿਸ ਨੇ ਪਿਤਾ ਅਰਵਿੰਦਰ ਕੁਮਾਰ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਹੇਮੰਤ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਲਗਪਗ 1:30 ਵਜੇ ਉਹ ਆਪਣੇ ਘਰੋਂ ਨਿਕਲਿਆ ਤੇ ਅਚਾਨਕ ਗੁਆਂਢੀ ਦੇ ਘਰ ਹੰਗਾਮਾ ਸੁਣਿਆ।
ਉਹ ਘਰ ’ਚ ਦਾਖਲ ਹੋਇਆ ਤਾਂ ਉਸ ਨੂੰ 5 ਸਾਲ ਦੀ ਬੱਚੀ ਜ਼ਮੀਨ ’ਤੇ ਪਈ ਮਿਲੀ, ਉਸ ਦਾ ਸ਼ਰਾਬੀ ਪਿਤਾ ਅਰਵਿੰਦ ਕੁਮਾਰ ਨੇੜੇ ਹੀ ਨਸ਼ੇ ’ਚ ਧੁੱਤ ਸੀ। ਫਿਰ ਉਹ ਬੱਚੀ ਨੂੰ ਚੁੱਕ ਕੇ ਜੀਟੀਬੀ ਨਗਰ ਦੇ ਕਲੀਨਿਕ ਲੈ ਗਿਆ। ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ 7 ਦੀ ਪੁਲਿਸ ਨੇ ਮੁਲਜ਼ਮ ਅਰਵਿੰਦ ਕੁਮਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਇੰਚਾਰਜ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਰਵਿੰਦ ਕੁਮਾਰ ਨੇ ਧੀ ਨਿਹਾਰਿਕਾ ਨੂੰ ਮਾਰਨ ਦੀ ਗੱਲ ਕਬੂਲ ਕਰ ਲਈ ਹੈ ਕਿਉਂਕਿ ਉਹ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ ਤੇ ਖਾਣਾ ਮੰਗ ਰਹੀ ਸੀ।