Jalandhar News : ਟਾਇਰ ਫਟਣ ਕਾਰਨ ਦਰੱਖਤ ਨਾਲ ਟਕਰਾਈ ਪ੍ਰਾਈਵੇਟ ਬੱਸ, ਸਵਾਰੀਆਂ ਗੰਭੀਰ ਜ਼ਖ਼ਮੀ
ਮੁਕੰਦਪੁਰ ਤੋਂ ਫਗਵਾੜਾ ਜਾਂਦੀ ਸੜਕ 'ਤੇ ਉਸ ਵਕਤ ਚੀਕ ਚਿਹਾੜਾ ਪੈ ਗਿਆ ਜਦੋਂ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਕੰਪਨੀ ਦੀ ਬੱਸ ਤੇਜ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ 9 ਸਵਾਰੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
Publish Date: Thu, 09 Apr 2026 08:17 PM (IST)
Updated Date: Thu, 09 Apr 2026 08:25 PM (IST)
ਜਲੰਧਰ: ਮੁਕੰਦਪੁਰ ਤੋਂ ਫਗਵਾੜਾ ਜਾਂਦੀ ਸੜਕ 'ਤੇ ਉਸ ਵਕਤ ਚੀਕ ਚਿਹਾੜਾ ਪੈ ਗਿਆ ਜਦੋਂ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਕੰਪਨੀ ਦੀ ਬੱਸ ਤੇਜ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ 9 ਸਵਾਰੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਸ ਮੌਕੇ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਮੁਲਾਜ਼ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਵਾਰੀਆਂ ਨਾਲ ਭਰੀ ਬੱਸ ਸ਼ਾਮ ਕਰੀਬ ਸਵਾ ਤਿੰਨ ਵਜੇ ਦੇ ਕਰੀਬ ਮੁਕੰਦਪੁਰ ਤੋਂ ਫਗਵਾੜਾ ਨੂੰ ਜਾ ਰਹੀ ਸੀ । ਜਦੋਂ ਇਹ ਪਿੰਡ ਦੁਸਾਂਝ ਕਲਾਂ ਅਤੇ ਵਿਰਕਾਂ ਦੇ ਨਜ਼ਦੀਕ ਪੁੱਜੀ ਤਾਂ ਇਸ ਬੱਸ ਦੀ ਕੰਡਕਟਰ ਸਾਈਡ ਵਾਲੀ ਸਾਈਡ ਸਫੈਦੇ ਨਾਲ ਜਾ ਟਕਰਾਈ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੀ ਸੂਚਨਾ ਤੋਂ ਬਾਅਦ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਰਾਹਗੀਰਾਂ ਦੀ ਮੱਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਟਾਇਰ ਫੱਟਣ ਕਾਰਨ ਦਰੱਖਤ ਨਾਲ ਜਾ ਟਕਰਾਈ।
ਉਨ੍ਹਾਂ ਅੱਗੇ ਦੱਸਿਆ ਕਿ ਦੋ ਸਵਾਰੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਨਿਸ਼ਾ ਪੁੱਤਰੀ ਜਸਵਿੰਦਰ ਪਾਲ ਪਿੰਡ ਮਨਸੂਰਪੁਰ ਥਾਣਾ ਗੁਰਾਇਆ, ਮਮਤਾ ਪਤਨੀ ਜਸਵਿੰਦਰ ਪਿੰਡ ਮਸਾਣੀ, ਪਰਮਜੀਤ ਕੌਰ ਪਤਨੀ ਪਾਲ ਸਿੰਘ ਬੱਲੋਵਾਲ ਥਾਣਾ ਮਕੁੰਦਪੁਰ, ਜਸਵਿੰਦਰ ਕੌਰ ਪਤਨੀ ਲਾਲ ਚੰਦ ਵਾਸੀ ਨੰਗਲ ਖੇੜਾ ਤੇ ਹੋਰ ਸਵਾਰੀਆਂ ਦੀ ਪਛਾਣ ਕੀਤੀ ਜਾ ਰਹੀ ਹੈ।