ਸ਼ੀਤਲ ਅੰਗੂਰਾਲ ਦੇ ਘਰ ਦੁੱਖ ਵੰਡਾਉਣ ਪੁੱਜੇ ਜਾਖੜ
ਜਾਸ, ਜਲੰਧਰ : ਕੁਝ
Publish Date: Sat, 07 Mar 2026 10:59 PM (IST)
Updated Date: Sat, 07 Mar 2026 11:03 PM (IST)
ਜਾਸ, ਜਲੰਧਰ : ਕੁਝ ਦਿਨ ਪਹਿਲਾਂ ਜਲੰਧਰ ਵੈਸਟ ਵਿਧਾਨ ਸਭਾ ਤੋਂ ਰਵਿਦਾਸੀਆ ਸਮਾਜ ਦੇ ਮੁੱਖ ਸੇਵਾਦਾਰ ਚੌਧਰੀ ਪਰਸ ਰਾਮ ਦੀ ਮਾਤਾ ਤੇ ਜਲੰਧਰ ਵੈਸਟ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਭਾਜਪਾ ਦੇ ਆਗੂ ਰਾਜਨ ਅੰਗੂਰਾਲ ਦੀ ਦਾਦੀ ਕ੍ਰਿਸ਼ਨਾ ਦੇਵੀ ਜੀ ਦਾ ਸਵਰਗਵਾਸ ਹੋ ਗਿਆ ਸੀ। ਉਨ੍ਹਾਂ ਦੀ ਰਸਮ ਕਿਰਿਆ 9 ਮਾਰਚ ਸੋਮਵਾਰ ਨੂੰ ਰਸੀਲਾ ਆਸ਼ਰਮ, ਬਸਤੀ ਦਾਨਿਸ਼ਮੰਦ ’ਚ ਦੁਪਹਿਰ ਇਕ ਵਜੇ ਤੋਂ 2 ਵਜੇ ਤੱਕ ਹੋਵੇਗੀ।
ਇਸ ਦੁੱਖ ਦੀ ਘੜੀ ’ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਪੰਜਾਬ ਸਰਕਾਰ ਦੇ ਸਾਬਕਾ ਸੀਪੀਐੱਸ ਅਵਿਨਾਸ ਚੰਦਰ ਕਲੇਰ, ਜਲੰਧਰ ਨਗਰ ਨਿਗਮ ਦੀ ਸਾਬਕਾ ਸੀਨੀਅਰ ਮੇਅਰ ਸੁਰਿੰਦਰ ਕੌਰ, ਜਲੰਧਰ ਭਾਜਪਾ ਦੇ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ ਸਮੇਤ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਲੋਕ ਵੀ ਦੁੱਖ ਪ੍ਰਗਟ ਕਰਨ ਪੁੱਜੇ।