ਆਈਟੀਆਈ ਆਦਮਪੁਰ ਦਾ ਛੇਤੀ ਹੋਵੇਗਾ ਨਵੀਨੀਕਰਨ : ਟੀਨੂੰ
ਆਈਟੀਆਈ ਆਦਮਪੁਰ ਦਾ ਜਲਦ ਨਵੀਨੀਕਰਨ ਹੋਵੇਗਾ - ਪਵਨ ਕੁਮਾਰ ਟੀਨੂੰ
Publish Date: Thu, 23 Apr 2026 07:39 PM (IST)
Updated Date: Thu, 23 Apr 2026 07:43 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲ ਹੀ ’ਚ ਆਦਮਪੁਰ ਦੌਰੇ ਦੌਰਾਨ ਆਈਟੀਆਈ ਕਾਲਜ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਆਈਟੀਆਈ ਆਦਮਪੁਰ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਆਈਐੱਮਸੀ ਚੇਅਰਮੈਨ ਪ੍ਰਿਤਪਾਲ ਸਿੰਘ ਚਾਵਲਾ, ਰਮਨ ਚਾਵਲਾ, ਪਰਮਜੀਤ ਸਿੰਘ, ਪ੍ਰਿੰਸੀਪਲ ਪੁਸ਼ਪਿੰਦਰ ਸਿੰਘ ਤੇ ਸਟਾਫ ਨਾਲ ਮੀਟਿੰਗ ਕੀਤੀ। ਟੀਨੂੰ ਨੇ ਦੱਸਿਆ ਕਿ ਕਾਲਜ ਨੂੰ ਜਲਦ ਅਪਗ੍ਰੇਡ ਕੀਤਾ ਜਾਵੇਗਾ। ਕਾਲਜ ਦੀ ਚਾਰਦੀਵਾਰੀ ਨਵੀਂ ਤਿਆਰ ਕੀਤੀ ਜਾਵੇਗੀ, ਨਵਾਂ ਮੁੱਖ ਦਰਵਾਜ਼ਾ ਲਗਾਇਆ ਜਾਵੇਗਾ ਤੇ ਆਸ-ਪਾਸ ਟਾਈਲਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕਾਲਜ ਦੇ ਸਾਹਮਣੇ ਬਗੀਚਾ ਤਿਆਰ ਕੀਤਾ ਜਾਵੇਗਾ ਤੇ ਵਰਕਸ਼ਾਪ ਨੇੜੇ 18 ਫੁੱਟ ਚੌੜੀ ਸੀਮੈਂਟ ਸੜਕ ਬਣਾਈ ਜਾਵੇਗੀ। ਛੇਤੀ ਹੀ ਕਾਲਜ ’ਚ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਇਸ ਮੌਕੇ ਚਰਨਜੀਤ ਸਿੰਘ ਸ਼ੇਰੀ, ਪਵਿਤਰ ਸਿੰਘ, ਦਵਿੰਦਰ ਸਿੰਘ ਸੂਰੀ, ਬਲਰਾਜ ਸਿੰਘ, ਸੁਖਵਿੰਦਰ ਕੌਰ, ਦਿਲਬਾਗ ਸਿੰਘ, ਸੰਜੀਵ ਕੁਮਾਰ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ, ਸੁਮਿਤ ਕੋਡਲ, ਮੈਡਮ ਨਤਾਸ਼ਾ, ਗੁਰਮੀਤ ਸਿੰਘ ਬੋਪਾਰਾਏ, ਹਨੀ ਭੱਟੀ, ਅਸ਼ੋਕ ਕੁਮਾਰ ਬਿਲਾ ਸਮੇਤ ਹੋਰ ਵੀ ਹਾਜ਼ਰ ਸਨ।