ਦੂਜਾ ਸਿਲੰਡਰ ਮਿਲਣ ’ਚ ਲੱਗ ਰਿਹਾ ਇਕ ਮਹੀਨੇ ਦਾ ਸਮਾਂ
-ਬੁਕਿੰਗ ਦੇ ਪੰਜ ਤੋਂ
Publish Date: Wed, 15 Apr 2026 10:49 PM (IST)
Updated Date: Wed, 15 Apr 2026 10:51 PM (IST)
-ਬੁਕਿੰਗ ਦੇ ਪੰਜ ਤੋਂ ਛੇ ਦਿਨਾਂ ਬਾਅਦ ਹੋ ਰਹੀ ਹੈ ਡਲਿਵਰੀ
ਜਾਗਰਣ ਸੰਵਾਦਦਾਤਾ, ਜਲੰਧਰ
ਗੈਸ ਸਿਲੰਡਰ ਦੀ ਡਲਿਵਰੀ ਤੋਂ 25 ਦਿਨਾਂ ਬਾਅਦ ਦੂਜੇ ਸਿਲੰਡਰ ਦੀ ਬੁਕਿੰਗ ਦੇ ਬਾਵਜੂਦ ਖਪਤਕਾਰਾਂ ਨੂੰ ਪੰਜ ਤੋਂ ਛੇ ਦਿਨਾਂ ਬਾਅਦ ਸਪਲਾਈ ਦਿੱਤੀ ਜਾ ਰਹੀ ਹੈ। ਇਸ ਨਾਲ ਲੋਕਾਂ ਨੂੰ ਇਕ ਸਿਲੰਡਰ ਪ੍ਰਾਪਤ ਕਰਨ ’ਚ ਲਗਪਗ ਇਕ ਮਹੀਨੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹਾਲਤ ਇਹ ਹੈ ਕਿ ਸਿਲੰਡਰ ਦੀ ਬੁਕਿੰਗ ਪੁਸ਼ਟੀ ਹੋਣ ਮਗਰੋਂ ਖਪਤਕਾਰਾਂ ਦੇ ਮੋਬਾਈਲ ’ਤੇ ਕਈ ਵਾਰੀ ਕੈਸ਼ ਮੈਮੋ ਜਾਰੀ ਹੋਣ ਜਾਂ ਗੈਸ ਸਿਲੰਡਰ ਦੀ ਡਲਿਵਰੀ ਹੋਣ ਦਾ ਸੁਨੇਹਾ ਆ ਰਿਹਾ ਹੈ ਪਰ ਇਸ ਦੇ ਬਾਵਜੂਦ ਸਿਲੰਡਰ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਈਰਾਨ-ਇਜ਼ਰਾਈਲ ਜੰਗ ਕਾਰਨ ਐੱਲਪੀਜੀ ਦੀ ਕਮੀ ਦੇ ਮੱਦੇਨਜ਼ਰ ਤਿੰਨੇ ਪੈਟਰੋਲੀਅਮ ਮੰਤਰਾਲੇ ਨੇ ਤਿੰਨੇ ਤੇਲ ਕੰਪਨੀਆਂ (ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੋਸਤਾਨ ਪੈਟਰੋਲੀਅਮ) ਨੂੰ ਖਪਤਕਾਰਾਂ ਨੂੰ ਸਿਲੰਡਰ ਦੀ ਸਪਲਾਈ ਦੇਣ ਦੇ 25 ਦਿਨਾਂ ਬਾਅਦ ਦੂਜੇ ਸਿਲੰਡਰ ਦੀ ਬੁਕਿੰਗ ਦੀ ਤਜਵੀਜ਼ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਨਾਲ ਹੀ ਕਾਰੋਬਾਰੀ ਗੈਸ ਸਿਲੰਡਰ ਦੀ ਸਪਲਾਈ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਧਰ 'ਤੇ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੌਰਾਨ ਖਪਤਕਾਰ 25 ਦਿਨਾਂ ਬਾਅਦ ਬੁਕਿੰਗ ਤਾਂ ਕਰਵਾ ਰਹੇ ਹਨ ਪਰ ਡਲਿਵਰੀ ਵਿਚ ਪੰਜ ਤੋਂ ਛੇ ਦਿਨ ਲੱਗ ਰਹੇ ਹਨ। ਇਸ ਬਾਰੇ ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਦੱਸਦੇ ਹਨ ਕਿ ਸਿਲੰਡਰ ਦੀ ਸਪਲਾਈ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਲਈ ਸ਼ਿਕਾਇਤ ਕਮੇਟੀ ਨੂੰ ਕੀਤੀ ਜਾ ਸਕਦੀ ਹੈ। ਇਸ ਲਈ ਗੈਸ ਏਜੰਸੀਆਂ ਦੀ ਨਿਗਰਾਨੀ ਨੂੰ ਯਕੀਨੀ ਬਣਾਇਆ ਗਿਆ ਹੈ।