ਇਕ ਸਿਲੰਡਰ ਦੀ ਡਲਿਵਰੀ ਨੂੰ ਲੱਗ ਰਿਹੈ ਮਹੀਨਾ
-ਸੁਨੇਹਾ ਆਉਣ ਦੇ ਬਾਵਜੂਦ
Publish Date: Fri, 03 Apr 2026 10:33 PM (IST)
Updated Date: Fri, 03 Apr 2026 10:37 PM (IST)
-ਸੁਨੇਹਾ ਆਉਣ ਦੇ ਬਾਵਜੂਦ ਨਹੀਂ ਦਿੱਤੀ ਜਾ ਰਹੀ ਸਪਲਾਈ
ਜਾਸ, ਜਲੰਧਰ : ਰਸੋਈ ਗੈਸ ਸਿਲੰਡਰ ਦੀ ਕਿੱਲਤ ਵਧਦੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਤਿੰਨੇ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਡਿਲਿਵਰੀ ਲੈਣ ਦੇ 25 ਦਿਨਾਂ ਬਾਅਦ ਦੂਜੇ ਸਿਲੰਡਰ ਦੀ ਬੁਕਿੰਗ ਕਰਨ ਦਾ ਪ੍ਰਬੰਧ ਕੀਤਾ ਹੈ। ਗੈਸ ਏਜੰਸੀਆਂ ਵੱਲੋਂ ਸਿਲੰਡਰ ਦੀ ਬੁਕਿੰਗ ਦੇ ਕਰੀਬ 6 ਤੋਂ 7 ਦਿਨ ਬਾਅਦ ਲੋਕਾਂ ਨੂੰ ਸਪਲਾਈ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਇਕ ਸਿਲੰਡਰ ਪ੍ਰਾਪਤ ਕਰਨ ਲਈ ਲੋਕਾਂ ਨੂੰ 30 ਤੋਂ ਵੱਧ ਦਿਨਾਂ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਬਾਰੇ ਮੁਨੀਸ਼ ਬਾਹਰੀ ਨੇ ਕਿਹਾ ਕਿ ਗੈਸ ਏਜੰਸੀਆਂ ਦੀ ਮਨਮਾਨੀ ਦਾ ਸ਼ਿਕਾਰ ਉਪਭੋਗਤਾ ਹੋ ਰਿਹਾ ਹੈ। ਰਸੋਈ ਗੈਸ ਸਿਲੰਡਰ ਦੀ ਬੁਕਿੰਗ 25 ਦਿਨਾਂ ਬਾਅਦ ਕਰਨ ਦੇ 24 ਘੰਟਿਆਂ ’ਚ ਲੋਕਾਂ ਨੂੰ ਸਪਲਾਈ ਦਿੱਤੀ ਜਾਣੀ ਚਾਹੀਦੀ ਹੈ।
----
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਕਮੇਟੀ ਨੂੰ ਦਿੱਤੀ ਜਾਵੇ ਸ਼ਿਕਾਇਤ
ਇਸ ਬਾਰੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਘਰੇਲੂ ਖ਼ਪਤਕਾਰਾਂ ਨੂੰ ਗੈਸ ਦੀ ਸਪਲਾਈ ’ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਜੇ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਕਮੇਟੀ ਨੂੰ ਸ਼ਿਕਾਇਤ ਕਰ ਸਕਦੇ ਹਨ।
----
ਉੱਧਰ, ਆਈਓਸੀ ਤੇ ਪੰਜਾਬ ਲਈ ਤੇਲ ਉਦਯੋਗ ਦੇ ਸੂਬਾ ਪੱਧਰੀ ਕੋਆਰਡੀਨੇਟਰ ਤੇ ਕਾਰਜਕਾਰੀ ਨਿਰਦੇਸ਼ਕ ਅਸ਼ੁਤੋਸ਼ ਗੁਪਤਾ ਵੱਲੋਂ ਜਾਰੀ ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਪੈਟਰੋਲੀਅਮ ਉਤਪਾਦਾਂ ਤੇ ਐੱਲਪੀਜੀ ਦੀ ਸਪਲਾਈ ਸਥਿਰ ਹੈ। ਮੋਟਰ ਸਪਿਰਿਟ ਤੇ ਹਾਈ-ਸਪੀਡ ਡੀਜ਼ਲ ਦਾ ਸਟਾਕ ਪੂਰੇ ਸੂਬੇ ’ਚ ਢੁੱਕਵਾਂ ਹੈ। ਓਐੱਮਸੀ ਡਿਪੂ ’ਚ ਸਟਾਕ ਪੱਧਰ ਬਣਾਏ ਗਏ ਹਨ, ਜਦਕਿ ਰਿਟੇਲ ਆਊਟਲੈੱਟਸ 'ਤੇ ਢੁੱਕਵਾਂ ਸਟਾਕ ਉਪਲੱਬਧ ਹੈ। ਆਟੋਮੋਟਿਵ ਈਂਧਨ ਦੀ ਉਪੱਲਬਧਤਾ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਬਾਟਲਿੰਗ ਪਲਾਂਟਾਂ 'ਤੇ ਸਟਾਕ ਦੀ ਸਥਿਤੀ ਵੀ ਤਸੱਲੀਜਨਕ ਹੈ। ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਬਰਾਹਟ ’ਚ ਖਰੀਦਦਾਰੀ ਤੋਂ ਬਚਣ। ਐੱਲਪੀਜੀ ਖਪਤਕਾਰਾਂ ਨੂੰ ਬੇਨਤੀ ਹੈ ਕਿ ਉਹ ਸਿਲੰਡਰ ਦੀ ਬੁਕਿੰਗ ਸਿਰਫ ਡਿਜੀਟਲ ਮਾਧਿਅਮਾਂ ਰਾਹੀਂ ਕਰਨ।