ਬੱਚਿਆਂ ਨੂੰ ਛੋਟੀ ਉਮਰੇ ਖੇਡਾਂ ਨਾਲ ਜੋੜਨਾ ਜ਼ਰੂਰੀ : ਖੰਨਾ
ਏਪੀਜੇ ਸਕੂਲ ਪ੍ਰੀ-ਪ੍ਰਾਈਮਰੀ ਵਿੰਗ ਵੱਲੋਂ ਸਾਲਾਨਾ ਖੇਡ ਮੇਲਾ “ਫਨ ਐਂਡ ਫ੍ਰੋਲਿਕ ਫੀਏਸਟਾ ਗੇਮਜ਼ 2026” ਧੂਮਧਾਮ ਨਾਲ ਮਨਾਇਆ
Publish Date: Tue, 10 Mar 2026 07:47 PM (IST)
Updated Date: Tue, 10 Mar 2026 07:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਪੀਜੇ ਸਕੂਲ ਦੇ ਪ੍ਰੀ-ਪ੍ਰਾਈਮਰੀ ਵਿੰਗ ਨੇ ਆਪਣੇ ਸਾਲਾਨਾ ਖੇਡ ਦਿਵਸ “ਫਨ ਐਂਡ ਫ੍ਰੋਲਿਕ ਫੀਏਸਟਾ 2025-26” ਨੂੰ ਮਹਾਵੀਰ ਮਾਰਗ ਸ਼ਾਖਾ ’ਚ ਮਨਾਇਆ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਸਕੂਲ ਕੈਂਪਸ ’ਚ ਨਵੀਂ ਕ੍ਰਿਕਟ ਪਿਚ ਦਾ ਉਦਘਾਟਨ ਕੀਤਾ, ਜਿੱਥੇ ਉਨ੍ਹਾਂ ਬੱਚਿਆਂ ਤੇ ਮਾਪਿਆਂ ਨੂੰ ਖੇਡਾਂ ਨਾਲ ਛੋਟੀ ਉਮਰ ਤੋਂ ਹੀ ਜੋੜਨ, ਉਨ੍ਹਾਂ ਦੀ ਊਰਜਾ ਸਹੀ ਦਿਸ਼ਾ ’ਚ ਵਰਤਣ ਤੇ ਸਰੀਰਕ-ਮਾਨਸਿਕ ਵਿਕਾਸ ਲਈ ਖੇਡਾਂ ਦੀ ਮਹੱਤਤਾ ਸਮਝਾਈ। ਉਨ੍ਹਾਂ ਨੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਕਿ ਬੱਚਿਆਂ ਨੂੰ ਸੱਤ ਸਾਲ ਦੀ ਉਮਰ ਤੋਂ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ। ਸਮਾਗਮ ’ਚ ਨਰਸਰੀ ਲਈ ਟੈਡੀ ਬੇਅਰ ਰੇਸ, ਐਲਕੇਜੀ ਲਈ ਬੈਗ ਰੇਸ, ਯੂਕੇਜੀ ਲਈ ਹੱਡਲ ਰੇਸ ਤੇ ਫਾਧਰਜ਼ ਰੇਸ ਸਮੇਤ ਕਈ ਮਨੋਰੰਜਕ ਮੁਕਾਬਲੇ ਕਰਵਾਏ ਗਏ, ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਤੇ ਤਗਮੇ ਦਿੱਤੇ ਗਏ। ਜੇਤੂਆਂ ’ਚ ਭਾਵਨਿਆ, ਆਯਾਨ, ਅਦਿਤੀ, ਰਿਦਯਵੀਰ, ਨੋਏਲ ਗੁਪਤਾ, ਪ੍ਰਾਂਸ਼, ਮਿਸ ਸਾਕਸ਼ੀ, ਮਿਸ ਰਿਸ਼ਮਾ, ਮਿਸ ਆਕ੍ਰਿਤੀ, ਪਾਰੁਸ਼, ਪ੍ਰਾਂਸ਼ੀ, ਤਨੁਸ਼, ਤਕਸ਼ਵੀ, ਆਨੀਸ਼ਾ, ਤ੍ਰਿਸ਼ਿਆ, ਕੁਹਾਨ, ਤਾਨਵੀ, ਸਹਿਜਵੀਰ, ਕੈਰਾ, ਆਰਜ਼ਾ, ਜੋਰਾਨ, ਪ੍ਰਣੀਤ, ਹਰਮੂਲ ਸਿੰਘ ਸੰਧੂ, ਰਾਜੇਸ਼ ਕਲਸੀ, ਵਰੁਣ ਮਹਾਜਨ ਸ਼ਾਮਲ ਹਨ।