ਈਰਾਨ ਨੂੰ ਪ੍ਰਮਾਣੂ ਅਧਿਕਾਰ ਤੋਂ ਵਾਂਝਾ ਕਰਨ ਵਾਲਾ ਅਮਰੀਕਾ ਕੌਣ ਹੁੰਦਾ : ਪੇਜੇਸ਼ਕਿਆਨ
ਈਰਾਨੀ ਰਾਸ਼ਟਰਪਤੀ ਨੇ ਕਿਹਾ,‘ਈਰਾਨ
Publish Date: Sun, 19 Apr 2026 07:36 PM (IST)
Updated Date: Sun, 19 Apr 2026 07:39 PM (IST)

ਈਰਾਨੀ ਰਾਸ਼ਟਰਪਤੀ ਨੇ ਕਿਹਾ,‘ਈਰਾਨ ਨੇ ਕਿਹੜਾ ਅਪਰਾਧ ਕੀਤਾ ਹੈ, ਜੋ ਉਹ ਪ੍ਰਮਾਣੂ ਪ੍ਰੋਗਰਾਮ ਨਹੀਂ ਚਲਾ ਸਕਦਾ ਅੱਤਵਾਦੀਆਂ ਦਾ ਗੜ੍ਹ ਕਹੇ ਜਾਣ ’ਤੇ ਵੀ ਇਤਰਾਜ਼, ਬੋਲੇ-ਜਿਸ ਨੂੰ ਮਾਰਨਾ ਹੈ ਆ ਕੇ ਮਾਰ ਦਿਓ, ਨਿਰਦੋਸ਼ਾਂ ਨੂੰ ਬਖ਼ਸ਼ਨ ਟਰੰਪ ਤੇਹਰਾਨ (ਏਐੱਨਆਈ) : ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕਿਆਨ ਨੇ ਦੇਸ਼ ਦੇ ਪ੍ਰਮਾਣੂ ਅਧਿਕਾਰਾਂ ’ਤੇ ਅਮਰੀਕਾ ਦੇ ਰੁਖ਼ ਨੂੰ ਲੈ ਕੇ ਸਖ਼ਤ ਇਤਰਾਜ਼ ਜਤਾਇਆ ਹੈ। ਅਲ ਜ਼ਜ਼ੀਰਾ ਅਨੁਸਾਰ ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਈਰਾਨ ਨੂੰ ਉਸ ਦੇ ਪ੍ਰਮਾਣੂ ਅਧਿਕਾਰਾਂ ਤੋਂ ਵਾਂਝਾ ਕਰਨ ਦਾ ਕੋਈ ਮਤਲਬ ਨਹੀਂ ਹੈ। ਪੇਜੇਸ਼ਕਿਆਨ ਨੇ ਸਵਾਲ ਉਠਾਇਆ ਕਿ ਟਰੰਪ ਇਹ ਤਾਂ ਕਹਿੰਦੇ ਹਨ ਕਿ ਈਰਾਨ ਆਪਣੇ ਪ੍ਰਮਾਣੂ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ ਪਰ ਇਹ ਨਹੀਂ ਦੱਸਦੇ ਕਿ ਕਿਸ ਅਪਰਾਧ ਲਈ ਇਹ ਰੋਕ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ,‘ਕੌਣ ਹੈ ਜੋ ਕਿਸੇ ਦੇਸ਼ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝਾ ਕਰ ਸਕਦਾ ਹੈ?’ ਉਨ੍ਹਾਂ ਪੁੱਛਿਆ ਕਿ ਅਮਰੀਕਾ ਕਿਸ ਹੱਕ ਤੇ ਕਾਨੂੰਨੀ ਆਧਾਰ ’ਤੇ ਈਰਾਨ ਨੂੰ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਲਈ ਕਹਿ ਰਿਹਾ ਹੈ। ਅਲ ਜ਼ਜ਼ੀਰਾ ਨਾਲ ਗੱਲਬਾਤ ’ਚ ਪੇਜੇਸ਼ਕਿਆਨ ਨੇ ਜ਼ੋਰ ਦੇ ਕਿਹਾ ਕਿ ਵਾਸ਼ਿੰਗਟਨ ਕੋਲ ਕੋਈ ਜਾਇਜ਼ ਆਧਾਰ ਨਹੀਂ ਹੈ ਕਿ ਉਹ ਕਿਸੇ ਦੇਸ਼ ਦੇ ਤਕਨੀਕੀ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰੇ। ਈਰਾਨੀ ਨੇਤਾ ਦੀ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ, ਜਦ ਪ੍ਰਮਾਣੂ ਮੁੱਦੇ ’ਤੇ ਦੋਵਾਂ ਦੇਸ਼ਾਂ ਵਿਚਾਲੇ ਘੋਰ ਅਸਹਿਮਤੀ ਦੇ ਕਾਰਨ ਤਣਾਅ ਸਿਖ਼ਰ ’ਤੇ ਹੈ। ਈਰਾਨ ਨੂੰ ਅੱਤਵਾਦੀਆਂ ਦਾ ਗੜ੍ਹ ਕਹੇ ਜਾਣ ’ਤੇ ਵੀ ਪੇਜੇਸ਼ਕਿਆਨ ਨੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੁਝ ਹੋਰ ਦੇਸ਼ ਕਹਿੰਦੇ ਹਨ ਕਿ ਈਰਾਨ ਅੱਤਵਾਦੀਆਂ ਦਾ ਗੜ੍ਹ ਹੈ। ਉਹ ਬੱਸ ਇਹ ਦੱਸਣ ਕਿ ਅਸੀਂ ਕਿਸ ਨੂੰ ਮਾਰਿਆ ਹੈ, ਜਦ ਕਿ ਉਹ ਖੁੱਲ੍ਹ ਕੇ ਲੋਕਾਂ ਨੂੰ ਮਾਰ ਰਹੇ ਹਨ। ਪੇਜੇਸ਼ਕਿਆਨ ਨੇ ਕਿਹਾ ਕਿ ਅਮਰੀਕੀ ਸਾਡੇ ਦੇਸ਼ ’ਚ ਆਉਣ ਤੇ ਜਿਨ੍ਹਾਂ ਨੂੰ ਮਾਰਨਾ ਹੈ ਮਾਰ ਦੇਣ ਬੱਸ ਬੇਕਸੂਰ ਲੋਕਾਂ, ਬੱਚਿਆਂ ਤੇ ਬਜ਼ੁਰਗਾਂ ’ਤੇ ਬੰਬ ਨਾ ਸੁੱਟਨ। ਜ਼ਿਕਰਯੋਗ ਹੈ ਕਿ ਈਰਾਨ ਦੀਆਂ ਪ੍ਰਮਾਣੂ ਗਤੀਵਿਧੀਆਂ ਦੇ ਘੇਰੇ ਤੇ ਨਿਗਰਾਨੀ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਮਤਭੇਦ ਬਣੇ ਰਹਿਣ ਦੇ ਕਾਰਨ ਡਿਪਲੋਮੈਟਿਕ ਰੁਕਾਵਟ ਜਾਰੀ ਹੈ। ਅਲ ਜ਼ਜ਼ੀਰਾ ਅਨੁਸਾਰ ਇਹ ਟਿੱਪਣੀਆਂ ਘਰੇਲੂ ਪ੍ਰਮਾਣੂ ਨੀਤੀ ਦੇ ਮਾਮਲੇ ’ਚ ਤੇਹਰਾਨ ਦੀ ਬਾਹਰੀ ਦਬਾਅ ਦੇ ਅੱਗੇ ਨਾਲ ਝੁਕਨ ਦੀ ਰਣਨੀਤੀ ਨੂੰ ਦਰਸਾਉਂਦੀ ਹੈ। ਦੋਵੇਂ ਧਿਰਾਂ ਵਿਚਾਲੇ ਜਾਰੀ ਜ਼ੁਬਾਨੀ ਜੰਗ ਆਮ ਸਹਿਮਤੀ ਦੀ ਵਿਆਪਕ ਗਿਰਾਵਟ ਨੂੰ ਵੀ ਦਰਸਾਉਂਦੀ ਹੈ। ਈਰਾਨੀ ਲੀਡਰਸ਼ਿਪ ਇਸ ਗੱਲ ’ਤੇ ਕਾਇਮ ਹੈ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਇਕ ਖ਼ੁਦਮੁਖ਼ਤਿਆਰ ਅਧਿਕਾਰ ਬਣਿਆ ਹੋਇਆ ਹੈ।