ਮੈਂਬਰ ਪਾਰਲੀਮੈਂਟ ਚੰਨੀ ਨੂੰ ਦਿੱਤਾ ਸੱਦਾ ਪੱਤਰ
ਮੈਂਬਰ ਪਾਰਲੀਮੈਂਟ ਚੰਨੀ ਨੂੰ ਸੱਦਾ ਪੱਤਰ ਦਿੱਤਾ
Publish Date: Thu, 02 Apr 2026 08:59 PM (IST)
Updated Date: Thu, 02 Apr 2026 09:01 PM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਵੱਲੋਂ 12 ਅਪ੍ਰੈਲ ਨੂੰ ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ’ਤੇ ਕਰਵਾਏ ਜਾ ਰਹੇ ਸਤਿਸੰਗ ਸਮਾਗਮ ਸਬੰਧੀ ਕਮੇਟੀ ਨੇ ਵੀਰਵਾਰ ਨੂੰ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਸੱਦਾ ਪੱਤਰ ਦਿੱਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਵਿਨੋਦ ਬੌਬੀ ਨੇ ਕਿਹਾ ਕਿ ਇਹ ਸਤਿਸੰਗ ਸਮਾਗਮ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੋਵੇਗਾ, ਜਿਸ ’ਚ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਜਗਦੀਸ਼ ਦਾਸ ਜੀ, ਭਾਈ ਗੁਰਮੀਤ ਸਿੰਘ ਜੀ ਜਲੰਧਰ ਵਾਲੇ ਉਚੇਚੇ ਤੌਰ ’ਤੇ ਪਹੁੰਚ ਕੇ ਸੰਗਤ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਨਾਲ ਨਿਹਾਲ ਕਰਨਗੇ। ਸਮਾਗਮ ’ਚ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਮੂਲੀਅਤ ਕਰ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਕੈਸ਼ੀਅਰ ਚਰਨਜੀਤ ਭਗਤ, ਸ਼ੰਮੀ ਭਗਤ, ਗੁਲਸ਼ਨ ਆਜ਼ਾਦ, ਰਜੇਸ਼ ਖਾਲਸਾ, ਵਿਨੋਦ ਕੁਮਾਰ ਤੇ ਕਾਂਗਰਸੀ ਆਗੂ ਰਸ਼ਪਾਲ ਜੱਖੂ ਵੀ ਮੌਜੂਦ ਸਨ।