ਵਿਸ਼ਾਲ ਸਤਿਸੰਗ ਸਮਾਗਮ ਦਾ ਮੇਅਰ ਵਿਨੀਤ ਧੀਰ ਨੂੰ ਸੱਦਾ-ਪੱਤਰ
ਵਿਸ਼ਾਲ ਸਤਿਸੰਗ ਸਮਾਗਮ ਦਾ ਮੇਅਰ ਵਿਨੀਤ ਧੀਰ ਨੂੰ ਸੱਦਾ ਪੱਤਰ ਦਿੱਤਾ
Publish Date: Tue, 07 Apr 2026 08:50 PM (IST)
Updated Date: Wed, 08 Apr 2026 04:15 AM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ 12 ਅਪ੍ਰੈਲ ਨੂੰ ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ’ਤੇ ਕਰਵਾਏ ਜਾ ਰਹੇ ਵਿਸ਼ਾਲ ਸਤਿਸੰਗ ਸਮਾਗਮ ਸਬੰਧੀ ਕਮੇਟੀ ਨੇ ਮੰਗਲਵਾਰ ਨੂੰ ਜਲੰਧਰ ਦੇ ਮੇਅਰ ਵਿਨੀਤ ਧੀਰ ਨੂੰ ਸੱਦਾ ਪੱਤਰ ਦਿੱਤਾ। ਉਨ੍ਹਾਂ ਮੇਅਰ ਜਲੰਧਰ ਨੂੰ ਬੇਨਤੀ ਕੀਤੀ ਕਿ ਵਿਸ਼ਾਲ ਸਤਿਸੰਗ ਸਮਾਗਮ ਵਾਲੇ ਦਿਨ 120 ਫੁੱਟੀ ਰੋਡ ’ਤੇ ਸਾਫ਼ ਸਫਾਈ, ਸਜਾਵਟ, ਝੰਡੇ, ਲਾਈਟ, ਸੀਵਰੇਜ ਦੇ ਪਾਣੀ ਦੀ ਨਿਕਾਸੀ ਤੇ ਹੋਰ ਜਰੂਰੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਕੋਈ ਮੁਸ਼ਕਿਲ ਨਾ ਹੋਵੇ। ਉਨ੍ਹਾਂ ਸਤਿਗੁਰੂ ਕਬੀਰ ਚੌਕ ਦੀ ਹੋਣ ਵਾਲੀ ਮੁਰੰਮਤ ਬਾਰੇ ਵੀ ਮੇਅਰ ਵਿਨੀਤ ਧੀਰ ਨੂੰ ਜਾਣੂ ਕਰਵਾਇਆ। ਮੇਅਰ ਵਿਨੀਤ ਧੀਰ ਨੇ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਇਹ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਵਿਨੋਦ ਬੌਬੀ ਨੇ ਕਿਹਾ ਕਿ ਇਹ ਸਤਿਸੰਗ ਸਮਾਗਮ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੋਵੇਗਾ, ਜਿਸ ’ਚ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਜਗਦੀਸ਼ ਦਾਸ, ਭਾਈ ਗੁਰਮੀਤ ਸਿੰਘ ਜੀ ਜਲੰਧਰ ਵਾਲੇ ਉੱਚੇਚੇ ਤੌਰ ’ਤੇ ਪਹੁੰਚ ਕੇ ਸੰਗਤ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਨਾਲ ਨਿਹਾਲ ਕਰਨਗੇ। ਇਸ ਮੌਕੇ ਪ੍ਰਧਾਨ ਵਿਨੋਦ ਬੌਬੀ, ਰਤਨ ਲਾਲ ਭਗਤ, ਸ਼ੰਮੀ ਭਗਤ, ਗੁਲਸ਼ਨ ਆਜ਼ਾਦ, ਰਾਜੇਸ਼ ਖਾਲਸਾ, ਵਿਨੋਦ ਕੁਮਾਰ ਆਦਿ ਵੀ ਮੌਜੂਦ ਸਨ।