ਇੰਟਰ-ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਦਾ ਆਗ਼ਾਜ਼
ਜਾਸ, ਜਲੰਧਰ : ਆਰਮੀ
Publish Date: Tue, 10 Mar 2026 10:03 PM (IST)
Updated Date: Tue, 10 Mar 2026 10:06 PM (IST)
ਜਾਸ, ਜਲੰਧਰ : ਆਰਮੀ ਸਪੋਰਟਸ ਕੰਟਰੋਲ ਬੋਰਡ ਵੱਲੋਂ 72ਵੀਂ ਇੰਟਰ-ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਦਾ ਆਗ਼ਾਜ਼ ਆਰਮੀ ਹਾਕੀ ਨੋਡ ਦੇ ਵਜਰ ਐਸਟ੍ਰੋਟਰਫ ਹਾਕੀ ਸਟੇਡੀਅਮ ’ਚ ਗ੍ਰੈਂਡ ਓਪਨਿੰਗ ਸੈਰੇਮਨੀ ਨਾਲ ਕੀਤਾ ਗਿਆ। ਇਸ ਚੈਂਪੀਅਨਸ਼ਿਪ ’ਚ ਚਾਰ ਟੀਮਾਂ ਆਰਮੀ ਰੈੱਡ, ਆਰਮੀ ਗ੍ਰੀਨ, ਇੰਡੀਅਨ ਨੇਵੀ ਤੇ ਇੰਡੀਅਨ ਵਾਇਰਲ ਫੋਰਸ ਹਿੱਸਾ ਲੈ ਰਹੀਆਂ ਹਨ। ਫਾਈਨਲ 13 ਮਾਰਚ ਨੂੰ ਖੇਡਿਆ ਜਾਵੇਗਾ। ਚੈਂਪੀਅਨਸ਼ਿਪ ਦਾ ਉਦਘਾਟਨ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ ਨੇ ਕੀਤਾ। ਓਪਨਿੰਗ ਮੈਚ ਆਰਮੀ ਰੈੱਡ ਤੇ ਆਰਮੀ ਗ੍ਰੀਨ ਵਿਚਕਾਰ ਖੇਡਿਆ ਗਿਆ, ਜਿਸ ਵਿਚ ਦੋਵਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।
ਇਸ ਚੈਂਪੀਅਨਸ਼ਿਪ ਜ਼ਰੀਏ ਖਿਡਾਰੀਆਂ ਦੀ ਪ੍ਰਤਿਭਾ ਨੂੰ ਤਰਾਸ਼ਿਆ ਜਾਂਦਾ ਹੈ। ਇਹ ਚੈਂਪੀਅਨਸ਼ਿਪ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ, ਸਰੀਰਕ ਫਿਟਨੈੱਸ ਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਦੀ ਹੈ, ਨਾਲ ਹੀ ਸਰਵਿਸਿਜ਼ ਵਿਚਕਾਰ ਦੋਸਤੀ ਦੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦੀ ਹੈ। ਬੁੱਧਵਾਰ ਨੂੰ ਟੀਮਾਂ ਮੈਚ ਜ਼ਰੀਏ ਬਿਹਤਰ ਪ੍ਰਦਰਸ਼ਨ ਕਰਨਗੀਆਂ।