ਸਮਾਜ ਦੀ ਅਸਲ ਤਾਕਤ ਔਰਤਾਂ : ਕੋਹਲੀ
ਜਲੰਧਰ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਗਮ, ਪ੍ਰੇਰਨਾਦਾਇਕ ਔਰਤਾਂ ਦਾ ਸਨਮਾਨ
Publish Date: Mon, 09 Mar 2026 07:42 PM (IST)
Updated Date: Mon, 09 Mar 2026 07:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਆਮ ਆਦਮੀ ਪਾਰਟੀ (ਆਪ) ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ “ਮਹਿਲਾ ਸ਼ਕਤੀ–ਸਮਾਜ ਦੀ ਸੱਚੀ ਤਾਕਤ” ਥੀਮ ਵਾਲਾ ਵਿਸ਼ੇਸ਼ ਸਮਾਗਮ ਜਿਮਖਾਨਾ ਕਲੱਬ ਕਰਵਾਇਆ। ਸਮਾਗਮ ’ਚ ਕੌਂਸਲਰ ਕਰਮਜੀਤ ਕੌਰ, ਨਵਦੀਪ ਕੌਰ, ਵੰਦਨਾ ਤੁਲਸੀ, ਪਿੰਦਰਜੀਤ ਕੌਰ, ਪਰਮਜੀਤ ਕੌਰ, ਵਾਰਡ ਇੰਚਾਰਜ ਸੁਰਿੰਦਰ ਕੌਰ, ਹਰਜਿੰਦਰ ਕੌਰ ਤੇ ਰੇਖਾ ਸ਼ਰਮਾ ਸਮੇਤ ਕਈ ਪ੍ਰਮੁੱਖ ਵਿਅਕਤੀਆਂ ਹਾਜ਼ਰ ਰਹੇ। ਐਡੀਸ਼ਨਲ ਕਮਿਸ਼ਨਰ ਐੱਮਸੀਜੇ ਮੰਦੀਪ ਕੌਰ, ਡਾ. ਹਰਵੀਨ ਕੌਰ, ਮਧੁ ਸ਼ਰਮਾ ਤੇ ਮਨਪ੍ਰੀਤ ਕੌਰ ਤੇ ਸਮ੍ਰਿਤੀ ਵੀ ਸਮਾਗਮ ’ਚ ਮੌਜੂਦ ਰਹੇ। ਜਿਮਖਾਨਾ ਕਲੱਬ ਦੇ ਜੁਆਇੰਟ ਸੈਕਟਰੀ ਅਨੁ ਮੱਤਾ, ਐਗਜ਼ਿਕਿਊਟਿਵ ਮੈਂਬਰ ਸ਼ਾਲਿਨੀ ਕਲਰਾ, ਪੰਜਾਬ ਪੁਲਿਸ ਹੈੱਡ ਕਾਂਸਟੇਬਲ ਮਨਪ੍ਰੀਤ ਕੌਰ ਤੇ ਵਰਲਡ ਕਿਕ ਬਾਕਸਿੰਗ ਚੈਂਪੀਅਨਸ਼ਿਪ ਸਬੰਧਿਤ ਵਿਅਕਤੀਆਂ ਨੇ ਵੀ ਹਾਜ਼ਰੀ ਦਰਜ ਕਰਵਾਈ। ਰਿਟਾਇਰਡ ਅਧਿਆਪਕਾਂ ਤੇ ਸਮਾਜਿਕ ਕਰਮਚਾਰੀਆਂ ਵੀ ਸਮਾਗਮ ਦਾ ਹਿੱਸਾ ਬਣੇ। ਨਿਤਿਨ ਕੋਹਲੀ ਨੇ ਕਿਹਾ, “ਔਰਤਾਂ ਸਮਾਜ ਦੀ ਅਸਲ ਤਾਕਤ ਹਨ। ਉਨ੍ਹਾਂ ਦਾ ਸਮਰਪਣ ਤੇ ਯੋਗਦਾਨ ਇਕ ਮਜ਼ਬੂਤ ਤੇ ਪ੍ਰਗਤੀਸ਼ੀਲ ਰਾਸ਼ਟਰ ਦੀ ਨੀਂਹ ਬਣਾਉਂਦਾ ਹੈ। ਉਨ੍ਹਾਂ ਦਾ ਸਸ਼ਕਤੀਕਰਨ ਦੇਸ਼ ਦੀ ਤਰੱਕੀ ਲਈ ਜ਼ਰੂਰੀ ਹੈ।” ਟਰੂ ਸਕੂਪ ਦੀ ਮੈਨੇਜਿੰਗ ਡਾਇਰੈਕਟਰ ਖਿਆਤੀ ਕੋਹਲੀ ਨੇ ਵੀ ਬੋਲਦੇ ਹੋਏ ਹਰ ਖੇਤਰ ’ਚ ਔਰਤਾਂ ਨੂੰ ਬਰਾਬਰ ਮੌਕੇ ਦੇਣ ਦੀ ਮਹੱਤਤਾ ਤੇ ਨੌਜਵਾਨ ਔਰਤਾਂ ਨੂੰ ਆਪਣੇ ਸੁਪਨੇ ਹਾਸਲ ਕਰਨ ਲਈ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ। ਸਮਾਗਮ ਨੇ ਇਕ ਸਹਾਇਕ ਮਾਹੌਲ ਦੀ ਲੋੜ ਉਜਾਗਰ ਕੀਤੀ, ਜਿੱਥੇ ਔਰਤਾਂ ਤਰੱਕੀ, ਅਗਵਾਈ ਤੇ ਪੂਰੀ ਸਮਰੱਥਾ ਹਾਸਲ ਕਰ ਸਕਣ। ਇਸ ਪ੍ਰੋਗਰਾਮ ਨੇ ਲਿੰਗ ਸਮਾਨਤਾ ਤੇ ਵੱਖ-ਵੱਖ ਖੇਤਰਾਂ ’ਚ ਔਰਤਾਂ ਦੀ ਅਗਵਾਈ ਨੂੰ ਉਤਸ਼ਾਹਤ ਕਰਨ ਲਈ ਸਮਾਜ ਵੱਲੋਂ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਪਤੀ ਸਮੇਂ ਪ੍ਰਬੰਧਕਾਂ ਨੇ ਇਕ ਸੰਗਠਿਤ, ਸਮਾਵੇਸ਼ੀ ਤੇ ਪ੍ਰਗਤੀਸ਼ੀਲ ਸਮਾਜ ਦੇ ਸੰਦੇਸ਼ ਨਾਲ ਸਮਾਗਮ ਨੂੰ ਖਤਮ ਕੀਤਾ, ਜਿਸ ’ਚ ਔਰਤਾਂ ਦਾ ਸਨਮਾਨ, ਸਸ਼ਕਤੀਕਰਨ ਤੇ ਬਰਾਬਰ ਮੌਕੇ ਮੁਹੱਈਆ ਹੋਣ ਦੀ ਗਰੰਟੀ ਹੋਵੇ।