ਗੁਰੂ ਨਾਨਕ ਖਾਲਸਾ ਕਾਲਜ ’ਚ ਦੱਸੀ ਮਹਿਲਾ ਦਿਵਸ ਦੀ ਅਹਿਮੀਅਤ
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Wed, 11 Mar 2026 08:26 PM (IST)
Updated Date: Wed, 11 Mar 2026 08:27 PM (IST)
-ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਬੁੱਧਵਾਰ ਨੂੰ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕਾਲਜ ਦੀ ਐੱਨਐੱਸਐੱਸ ਇਕਾਈ ਵੱਲੋਂ ਕਾਲਜ ਦੇ ਵੋਮੈਨ ਵੈੱਲਫੇਅਰ ਸੈੱਲ ਤੇ ਪੋਲੀਟੀਕਲ ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸ਼ਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੀ ਐੱਨਐੱਸਐੱਸ ਇਕਾਈ ਦੇ ਪ੍ਰੋਗਰਾਮ ਅਫਸਰ ਡਾ. ਰਵਿੰਦਰ ਕੌਰ (ਲੜਕੀਆਂ) ਨੇ ਵਿਦਿਆਰਥਣਾਂ ਨੂੰ ਮਹਿਲਾ ਦਿਵਸ ਦੇ ਮਹੱਤਵ, ਉਦੇਸ਼ ਤੇ ਸੰਖੇਪ ਇਤਿਹਾਸ ਨੂੰ ਦੱਸਦਿਆਂ ਮੰਚ ਸੰਚਾਲਕ ਦੀ ਭੂਮਿਕਾ ਵੀ ਨਿਭਾਈ। ਡਾ. ਬਲਵਿੰਦਰ ਸਿੰਘ ਥਿੰਦ ਪ੍ਰੋਗਰਾਮ ਅਫਸਰ ਨੇ ਲੜਕੀਆਂ ਨੂੰ ਸ਼ੁਕਰਾਤ ਦੀ ਹਵਾਲੇ ਨਾਲ ਆਪੇ ਦੀ ਪਛਾਣ ਕਰਨ ਲਈ ਪ੍ਰੇਰਿਤ ਕੀਤਾ। ਇਸੇ ਸਬੰਧੀ ਡਾ. ਰਾਕੇਸ਼ ਬਾਵਾ (ਪ੍ਰੋਫੈਸਰ ਇਤਿਹਾਸ ਵਿਭਾਗ) ਨੇ ਵਿਦਿਆਰਥਣਾਂ ਨੂੰ ਮਿਹਨਤ ਕਰਨ ਤੇ ਜੀਵਨ ’ਚ ਟੀਚਾ ਮਿਥ ਕੇ ਪੂਰੇ ਕਰਨ ਦੀ ਪ੍ਰੇਰਨਾ ਦਿੱਤੀ। ਸਹਾਇਕ ਪ੍ਰੋ. ਮਨਜੋਤ ਕੌਰ (ਪੋਲੀਟੀਕਲ ਵਿਭਾਗ) ਨੇ ਵਿਦਿਆਰਥੀਆਂ ਸਮੇਤ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਮਹਿਲਾ ਸਸ਼ਕਤੀਕਰਨ ਵਿਸ਼ੇ ’ਤੇ ਪੋਸਟਰ ਮੇਕਿੰਗ ’ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਦੀ ਹੌਸਲਾ ਅਫ਼ਜਾਈ ਕੀਤੀ।