ਪੰਜਾਬ ਗ੍ਰਾਮੀਣ ਬੈਂਕ ਨੇ ਦਾਅਵਾ ਕੀਤਾ ਨਿਬੇੜਾ
ਸੜਕ ਹਾਦਸੇ ਦੇ ਮ੍ਰਿਤਕ ਦੇ ਪਰਿਵਾਰ ਨੂੰ ਸੌਂਪੀ ਬੀਮਾ ਰਾਸ਼ੀ
Publish Date: Wed, 07 Jan 2026 06:33 PM (IST)
Updated Date: Wed, 07 Jan 2026 06:35 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਗ੍ਰਾਮੀਣ ਬੈਂਕ ਸ਼ਾਖਾ ਬਾਜਵਾ ਕਲਾਂ ਵੱਲੋਂ ਆਪਣੇ ਗਾਹਕਾਂ ਦੀ ਸਹੂਲਤ ਅਤੇ ਸਮਾਜਿਕ ਸੁਰੱਖਿਆ ਪ੍ਰਤੀ ਵਚਨਬੱਧਤਾ ਨਿਭਾਉਂਦੇ ਹੋਏ ਇੱਕ ਬੀਮਾ ਦਾਅਵੇ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਬਾਜਵਾ ਕਲਾਂ ਦੇ ਵਸਨੀਕ ਸਰਬਜੀਤ ਸਿੰਘ ਪੁੱਤਰ ਸਤਪਾਲ ਦੀ ਬੀਤੇ ਦਿਨੀਂ ਇਕ ਸੜਕ ਹਾਦਸੇ ਵਿਚ ਦੁਖਦਾਈ ਮੌਤ ਹੋ ਗਈ ਸੀ। ਮ੍ਰਿਤਕ ਸਰਬਜੀਤ ਸਿੰਘ ਦਾ ਬੈਂਕ ਖਾਤਾ ਪੰਜਾਬ ਗ੍ਰਾਮੀਣ ਬੈਂਕ ਦੀ ਬਾਜਵਾ ਕਲਾਂ ਸ਼ਾਖਾ ਵਿਚ ਸੀ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਧੀਨ ਬੀਮਾ ਕਰਵਾਇਆ ਹੋਇਆ ਸੀ। ਬੈਂਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਬੀਮਾ ਦਾਅਵੇ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਤੇ ਦਾਅਵੇ ਦੀ ਬਣਦੀ ਰਕਮ ਮਰਹੂਮ ਸਰਬਜੀਤ ਸਿੰਘ ਦੀ ਮਾਤਾ ਤੇ ਨਾਮਜ਼ਦ ਦਰਸ਼ੋ ਪਤਨੀ ਸਤਪਾਲ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੀ। ਇਸ ਮੌਕੇ ਦਰਸ਼ੋ ਨੇ ਬੈਂਕ ਦੇ ਸਹਾਇਕ ਮੈਨੇਜਰ ਪ੍ਰਿਤਪਾਲ ਸਿੰਘ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਬੈਂਕ ਵੱਲੋਂ ਸਮੇਂ ਸਿਰ ਮਿਲੀ ਇਸ ਮਦਦ ਨੇ ਪਰਿਵਾਰ ਨੂੰ ਕੁਝ ਆਸਰਾ ਦਿੱਤਾ ਹੈ। ਇਸ ਮੌਕੇ ਸੁਖਦੇਵ ਸਿੰਘ ਤੇ ਬੂਟਾ ਸਿੰਘ ਆਦਿ ਵੀ ਹਾਜ਼ਰ ਸਨ।