ਗੈਰ-ਕਾਨੂੰਨੀ ਕਬਜ਼ੇ ਹਟਾਉਣ ਦੀਆਂ ਹਦਾਇਤਾਂ
ਨਵੀਂ ਸਬਜ਼ੀ ਮੰਡੀ ’ਚ ਵਧ ਰਹੇ ਗੈਰ-ਕਾਨੂੰਨੀ ਕਬਜ਼ੇ ਹਟਾਉਣ ਦੀਆਂ ਹਦਾਇਤਾਂ
Publish Date: Thu, 12 Feb 2026 09:54 PM (IST)
Updated Date: Thu, 12 Feb 2026 09:56 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੀਂ ਸਬਜ਼ੀ ਮੰਡੀ ’ਚ ਵਧ ਰਹੇ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਡੀਐੱਮਓ ਅਰਵਿੰਦਰ ਸਿੰਘ ਦੀਆਂ ਹਦਾਇਤਾਂ ਉਪਰੰਤ ਮਾਰਕੀਟ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਵੱਲੋਂ ਮੰਡੀ ਦਾ ਦੌਰਾ ਕੀਤਾ। ਸਕੱਤਰ ਰੁਪਿੰਦਰ ਸਿੰਘ ਨੇ ਸੁਪਰਡੈਂਟ ਸੁਖਦੇਵ ਰਾਜ ਸੁਪਰਵਾਈਜ਼ਰ ਅਰਜੁਨ ਪੰਡਿਤ, ਰਿੱਕੀ ਸੋਂਧੀ, ਰਜਤ ਮੁਖੀਜਾ, ਮਨਦੀਪ ਸਿੰਘ, ਬਲਮੀਤ ਸਿੰਘ, ਲਵਰੇਨਾ, ਅਸ਼ਵਨੀ ਕੁਮਾਰ, ਪ੍ਰਦੀਪ ਕੁਮਾਰ ਤੇ ਵਿਕਰਮ ਆਦਿ ਨੂੰ ਨਵੀਂ ਸਬਜ਼ੀ ਮੰਡੀ ’ਚ ਗੈਰ-ਕਾਨੂੰਨੀ ਖੋਖੇ ਤੇ ਮਾਸਾਹਾਰੀ ਰੇਹੜੀਆਂ ਨੂੰ 24 ਘੰਟਿਆਂ ’ਚ ਹਟਾਉਣ ਦੇ ਹੁਕਮ ਦਿੱਤੇ। ਮਾਰਕੀਟ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਨੇ ਮੰਡੀ ’ਚ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਪਾਰੀਆਂ ਨੇ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਨਾਜਾਇਜ਼ ਕਬਜ਼ੇ ਵਾਲੇ ਮੰਡੀ ’ਚ ਨਸ਼ੀਲੇ ਪਦਾਰਥ ਵੇਚ ਰਹੇ ਹਨ। ਵਪਾਰੀਆਂ ਤੋਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਮਾਰਕੀਟ ਕਮੇਟੀ ਨੇ ਕਬਜ਼ੇ ਹਟਾਉਣ ਤੇ ਮੰਡੀ ’ਚ ਗੁੰਡਾਗਰਦੀ ’ਚ ਸ਼ਾਮਲ ਲੋਕਾਂ ਤੇ ਕਾਰਵਾਈ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ।