ਸੂਬਾ ਸਰਕਾਰ ਨੇ ਅਧਿਆਪਕਾਂ ’ਤੇ ਤਸ਼ੱਦਦ ਕੀਤਾ ਹੈ : ਪੁਆਰੀ
ਅਧਿਆਪਕਾਂ ਦੀ ਸੇਵਾ ਸੁਰੱਖਿਆ ਦੀ ਬਜਾਏ ਪੁਲਸੀਆ ਤਸ਼ੱਦਦ ਵਿਰੁੱਧ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ
Publish Date: Tue, 17 Mar 2026 08:28 PM (IST)
Updated Date: Tue, 17 Mar 2026 08:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਸਾਂਝਾ ਅਧਿਆਪਕ ਮੋਰਚਾ ਤੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਸੁਰਿੰਦਰ ਪੁਆਰੀ ਸੂਬਾ ਕਨਵੀਨਰ ਸਾਂਝਾ ਅਧਿਆਪਕ ਮੋਰਚਾ, ਸੁਖਵਿੰਦਰ ਰਾਮ ਬਲਾਕ ਪ੍ਰਧਾਨ ਗੁਰਾਇਆ-2 (ਗੌਰਮਿੰਟ ਟੀਚਰਜ਼ ਯੂਨੀਅਨ), ਜਗਜੀਤ ਸਿੰਘ ਬਲਾਕ ਪ੍ਰਧਾਨ ਫਿਲੌਰ (ਸੀਪੀਐੱਫ਼ ਕਰਮਚਾਰੀ ਯੂਨੀਅਨ), ਪ੍ਰੇਮ ਪਾਲ ਸਿੰਘ ਬਲਾਕ ਪ੍ਰਧਾਨ ਗੁਰਾਇਆ-2 (ਬੀ-ਐੱਡ ਅਧਿਆਪਕ ਫ਼ਰੰਟ) ਤੇ ਅਸ਼ੋਕ ਕੁਮਾਰ ਬਲਾਕ ਪ੍ਰਧਾਨ ਗੁਰਾਇਆ-2 (ਈਟੀਟੀ ਯੂਨੀਅਨ) ਦੀ ਸਾਂਝੀ ਅਗਵਾਈ ’ਚ ਤਹਿਸੀਲ ਫਿਲੌਰ ਦੇ ਸਮੂਹ ਅਧਿਆਪਕਾਂ ਵੱਲੋਂ ਸੂਬਾ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਹਾਜ਼ਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਅਧਿਆਪਕਾਂ ਦੀ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ, ਅਧਿਆਪਕਾਂ ਦੇ ਹਰ ਵਰਗ ਤੇ ਪੁਲਸੀਆ ਤਸ਼ੱਦਦ ਹੀ ਕੀਤਾ ਹੈ। ਇਸ ਪ੍ਰਦਰਸ਼ਨ ’ਚ ਅਵਤਾਰ ਲਾਲ, ਜਸਪਾਲ ਸੰਧੂ, ਬੂਟਾ ਮਸਾਣੀ, ਸਰਬਜੀਤ ਢੇਸੀ, ਸਰਬਜੀਤ ਧੋਂਸੀ, ਮਨੀਸ਼ ਕਪੂਰ, ਕੁਲਦੀਪ ਕੁਮਾਰ, ਵਿਸ਼ਾਲ ਸੈਣੀ, ਵਿਕਾਸ ਸੈਣੀ, ਪ੍ਰੇਮ ਪਾਲ, ਬਲਵੀਰ ਕੁਮਾਰ, ਰਜਿੰਦਰ ਕੁਮਾਰ, ਅੰਮ੍ਰਿਤਪਾਲ ਸਿੰਘ, ਸੰਦੀਪ, ਧਰਮਿੰਦਰਜੀਤ, ਜੀਵਨ ਲਾਲ, ਕੁਲਵੀਰ ਕੁਮਾਰ, ਜਸਵੰਤ ਕੁਮਾਰ, ਦਵਿੰਦਰ ਮਹਿੰਮੀ, ਕਮਲਜੀਤ ਕੌਰ, ਗੁਰਦਿਆਲ ਕੌਰ, ਅਮਨਦੀਪ ਕੌਰ, ਬਲਵੀਰ ਕੌਰ, ਪੂਨਮ ਨਈਅਰ, ਜੋਤੀ, ਪੱਲਵੀ ਆਦਿ ਅਧਿਆਪਕ ਹਾਜ਼ਰ ਸਨ।