ਰੰਗਾ ਨਾਲ ਹੋਲੀ ਖੇਡਣ ਦੀ ਬਜਾਏ ਗੁਰੂ ਦੇ ਨਾਮ ਵਾਲਾ ਪੱਕਾ ਰੰਗ ਚੜ੍ਹਾਉਣਾ ਚਾਹੀਦਾ
ਰੰਗਾ ਨਾਲ ਹੋਲੀ ਖੇਡਣ ਦੀ ਬਜਾਏ ਗੁਰੂ ਦੇ ਨਾਮ ਵਾਲਾ ਪੱਕਾ ਰੰਗ ਚੜਾਉਣਾ ਚਾਹੀਦਾ
Publish Date: Sun, 01 Mar 2026 09:59 PM (IST)
Updated Date: Mon, 02 Mar 2026 04:16 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ ਹਾਊਸ ਰੋਡ ਵਿਖੇ ਲਗਾਈ ਗਈ ਹਫਤਾਵਾਰੀ ਗੁਰਮਤਿ ਕਲਾਸ ਦੀ ਆਰੰਭਤਾ ਨਵਦੀਪ ਕੌਰ ਦੁਆਰਾ ਮੂਲਮੰਤ੍ਰ ਦਾ ਜਾਪ ਕਰਕੇ ਕੀਤੀ ਗਈ। ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਕਵੀਸ਼ਰੀ ਜਥੇ ਵੱਲੋ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਬੰਧੀ ਕਵੀਸ਼ਰੀ ਪ੍ਰਸੰਗ ਸੁਣਾਇਆ। ਪ੍ਰਿੰਸੀਪਲ ਮਨਦੀਪ ਸਿੰਘ ਨੇ ਗੁਰਮਤਿ ਵਿਚਾਰਾਂ ਕੀਤੀਆਂ। ਰਜਿੰਦਰ ਸਿੰਘ ਨੇ ਹੋਲੇ ਮਹੱਲੇ ਦਾ ਇਤਿਹਾਸ ਸੁਣਾਉਂਦਿਆਂ ਕਿ ਸਾਨੂੰ ਕਚੇ ਰੰਗਾ ਨਾਲ ਹੋਲੀ ਖੇਡਣ ਦੀ ਬਜਾਏ ਗੁਰੂ ਦੇ ਨਾਮ ਵਾਲਾ ਪੱਕਾ ਰੰਗ ਚੜਾਉਣਾ ਚਾਹੀਦਾ ਹੈ। ਰਛਪਾਲ ਸਿੰਘ ਨੇ ਵੀ ਹੋਲੇ ਮਹੱਲੇ ਦੇ ਇਤਿਹਾਸ ’ਤੇ ਚਾਨਣਾ ਪਾਇਆ।