ਅੱਗ ਤੋਂ ਬਿਨਾਂ ਖਾਣਾ ਪਕਾਉਣਾ ਬਾਰੇ ਦੱਸਿਆ
ਅੱਗ ਤੋਂ ਬਿਨਾਂ ਖਾਣਾ ਪਕਾਉਣਾ ਦੀ ਦਿੱਤੀ ਜਾਣਕਾਰੀ
Publish Date: Wed, 08 Apr 2026 06:34 PM (IST)
Updated Date: Wed, 08 Apr 2026 06:38 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੁਆਮੀ ਸੰਤ ਦਾਸ ਪਬਲਿਕ ਸਕੂਲ ’ਚ ਨੌਜਵਾਨ ਸਿਖਿਆਰਥੀਆਂ ’ਚ ਹੁਨਰ-ਅਧਾਰਤ ਸਿਖਲਾਈ, ਰਚਨਾਤਮਕਤਾ ਤੇ ਸਵੈ-ਨਿਰਭਰਤਾ ਨੂੰ ਉਤਸ਼ਾਹਤ ਕਰਨ ਤਹਿਤ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੀਬੀਐੱਸਈ ਕਿੱਤਾ ਮੁਖੀ ਸਿੱਖਿਆ ਅਧੀਨ ਕੌਸ਼ਲ ਬੋਧ ਪਾਠ ਪੁਸਤਕ ’ਚੋਂ ਅੱਗ ਤੋਂ ਬਿਨਾਂ ਖਾਣਾ ਪਕਾਉਣਾ ਦੇ ਵਿਸ਼ੇ ਤੇ ਮਨੁੱਖੀ ਸੇਵਾਵਾਂ ’ਚ ਕੰਮ ਕਰਨ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਦੇ ਮੁੱਖ ਮਹਿਮਾਨ, ਅੰਸ਼ਮੀਤ ਸਿੰਘ, ਮਾਸਟਰ ਸ਼ੈੱਫ ਇੰਡੀਆ ਸੀਜ਼ਨ- 9 ਦੇ ਟਾਪ 4 ਫਾਈਨਲਿਸਟ ਨੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸਕੂਲ ਦੇ ਪ੍ਰਬੰਧਕ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਮਾਸਟਰ ਸ਼ੈੱਫ ਅੰਸ਼ਮੀਤ ਸਿੰਘ ਦੀ ਪ੍ਰੇਰਨਾਦਾਇਕ ਯਾਤਰਾ ਤੇ ਰਸੋਈ ਮੁਹਾਰਤ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਅੰਸ਼ਮੀਤ ਸਿੰਘ ਵੱਲੋਂ ਅੱਗ ਦੀ ਵਰਤੋਂ ਤੋਂ ਬਿਨਾਂ ਤਿਆਰ ਕੀਤੇ ਗਏ ਕਈਂ ਤਰ੍ਹਾਂ ਦੇ ਨਵੀਨਤਾਕਾਰੀ ਤੇ ਪੌਸ਼ਟਿਕ ਪਕਵਾਨਾਂ ਦੀ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਡਾ.ਸੋਨੀਆ ਮਾਗੋ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।