ਸੱਤਿਅਮ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਉਦਯੋਗਿਕ ਦੌਰਾ
ਸੱਤਿਅਮ ਗਰੁੱਪ ਦੇ ਬੀਸੀਏ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਉਦਯੋਗਿਕ ਦੌਰਾ
Publish Date: Mon, 16 Mar 2026 09:55 PM (IST)
Updated Date: Mon, 16 Mar 2026 09:58 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸੱਤਿਅਮ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਨਕੋਦਰ ਵੱਲੋਂ ਕੰਪਿਊਟਰ ਤੇ ਆਈਟੀ ਵਿਭਾਗ ਦੇ ਬੀਸੀਏ ਦੀਆਂ ਵਿਦਿਆਰਥਣਾਂ ਲਈ ਇਕ ਵਿਸ਼ੇਸ਼ ਉਦਯੋਗਿਕ ਦੌਰਾ ਕਰਵਾਇਆ। ਇਸ ਦੌਰੇ ਤਹਿਤ ਵਿਦਿਆਰਥਣਾਂ ਨੂੰ ਟੀਚ ਐਡ ਕੰਪਿਊਟਰ ਐਜੂਕੇਸ਼ਨ ਦੇ ਦਫ਼ਤਰ ਦਾ ਦੌਰਾ ਕਰਵਾਇਆ ਗਿਆ। ਮਾਹਿਰਾਂ ਵੱਲੋਂ ਵਿਦਿਆਰਥਣਾਂ ਨੂੰ ਵੈੱਬ ਡਿਵੈੱਲਪਮੈਂਟ, ਸਾਫਟਵੇਅਰ ਡਿਵੈੱਲਪਮੈਂਟ, ਡਿਜ਼ੀਟਲ ਮਾਰਕੀਟਿੰਗ ਤੇ ਗ੍ਰਾਫਿਕ ਡਿਜ਼ਾਈਨ ਵਰਗੇ ਮਹੱਤਵਪੂਰਨ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਡਿਜ਼ੀਟਲ ਯੁੱਗ ’ਚ ਇਹ ਸਾਰੇ ਖੇਤਰ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ। ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਆਈਟੀ ਖੇਤਰ ’ਚ ਸਫਲਤਾ ਹਾਸਲ ਕਰਨ ਲਈ ਨਵੀਂ ਤਕਨਾਲੋਜੀ ਨਾਲ ਅਪਡੇਟ ਰਹਿਣਾ, ਨਿਰੰਤਰ ਸਿੱਖਣਾ ਤੇ ਪ੍ਰੈਕਟੀਕਲ ਸਕਿਲਾਂ ਨੂੰ ਨਿਖਾਰਨਾ ਬਹੁਤ ਜ਼ਰੂਰੀ ਹੈ। ਵਿਦਿਆਰਥਣਾਂ ਨੇ ਇਸ ਦੌਰਾਨ ਕੰਪਨੀ ਦੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਨੂੰ ਨਜ਼ਦੀਕ ਤੋਂ ਦੇਖਿਆ ਤੇ ਮਾਹਿਰਾਂ ਨਾਲ ਗੱਲਬਾਤ ਕਰਕੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕੀਤੇ। ਸੰਸਥਾ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ, ਐੱਮਡੀ ਸ਼ਿਵਮ ਸ਼ਰਮਾ ਤੇ ਪ੍ਰਿੰਸੀਪਲ ਰਾਸ਼ਿਦ ਹਾਮਿਦ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ। ਸੱਤਿਅਮ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਸਿੱਖਣ ਦੇ ਕੀਮਤੀ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ।