ਰਸੋਈ ਗੈਸ ਦੀ ਘਾਟ ਕਾਰਨ ਬਿਜਲੀ ਦੇ ਇੰਡਕਸ਼ਨ ਦੀ ਮੰਗ ਵੱਧੀ

-ਦੁਕਾਨਦਾਰ ਹਫ਼ਤੇ ’ਚ ਡਲਿਵਰੀ ਕਰਨ ਦਾ ਦੇ ਰਹੇ ਨੇ ਭਰੋਸਾ
-2,200 ਵੋਲਟ ਦੇ ਇੰਡਕਸ਼ਨ ਸਟੋਵ ਦੀ ਮੰਗ ਸਭ ਤੋਂ ਵਧ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਜਿਵੇਂ ਹੀ ਰਸੋਈ ਗੈਸ ਦੀ ਘਾਟ ਤੇ ਏਜੰਸੀਆਂ ਰਾਹੀਂ ਗੈਸ ਦੀ ਬੁਕਿੰਗ ਤੇ ਸਪਲਾਈ ਬੰਦ ਹੋਈ, ਨਾਲ ਹੀ ਬਿਜਲੀ ਦੇ ਇੰਡਕਸ਼ਨ ਦੀ ਮੰਗ ਵੱਧ ਗਈ ਹੈ। ਇਲੈਕਟ੍ਰਾਨਿਕ ਸਾਮਾਨ ਵੇਚਣ ਵਾਲੀਆਂ ਦੁਕਾਨਾਂ ’ਤੇ ਲੋਕ ਸਵੇਰੇ ਸ਼ਾਮ ਖਰੀਦਦਾਰੀ ਲਈ ਆ ਰਹੇ ਹਨ। ਲੋਕਾਂ ਦਾ ਰਸੋਈ ਗੈਸ ਦੀ ਸਪਲਾਈ ਤੋਂ ਭਰੋਸਾ ਉਠ ਗਿਆ ਹੈ। ਸਭ ਤੋਂ ਵੱਧ ਮੰਗ ਇਲੈਕਟ੍ਰਾਨਿਕ ਪ੍ਰੈੱਸ਼ਰ ਕੁੱਕਰ ਤੇ ਬੇਅਰ ਬਲੋਅਰ ਦੀ ਹੈ। ਇਲੈਕਟ੍ਰਾਨਿਕਸ ਵਪਾਰੀਆਂ ਅਨੁਸਾਰ ਸਰਦੀਆਂ ਦੇ ਮੌਸਮ ਦੌਰਾਨ ਵੀ ਓਨੀ ਇੰਡਕਸ਼ਨ ਸਟੋਵ ਦੀ ਮੰਗ ਨਹੀ ਵਧੀ ਸੀ, ਜਿੰਨੀ ਘਰੇਲੂ ਗੈਸ ਦੇ ਸੰਕਟ ਆਉਣ ਮਗਰੋਂ ਵੱਧ ਗਈ ਹੈ। ਇਸ ਤੋਂ ਇਲਾਵਾ ਵਪਾਰਕ ਇੰਡਕਸ਼ਨ ਸਟੋਵ ਲਈ ਆਰਡਰ ਪ੍ਰਾਪਤ ਹੋ ਰਹੇ ਹਨ, ਜਿਸ ’ਚ ਇਕ ਹਫ਼ਤੇ ਦੇ ਅੰਦਰ ਡਲਿਵਰੀ ਸਮਝੌਤੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ, ਇੰਡਕਸ਼ਨ ਸਟੋਵ, ਇਲੈਕਟ੍ਰਿਕ ਪ੍ਰੈਸ਼ਰ ਕੁੱਕਰ ਤੇ ਏਅਰ ਬਲੋਅਰ ਦੀ ਵਿਕਰੀ ਲਈ ਵੱਖ-ਵੱਖ ਪਲੇਟਫਾਰਮਾਂ 'ਤੇ ਵੱਖ-ਵੱਖ ਆਫਰਾਂ ਦਿੱਤੀਆਂ ਜਾ ਰਹੀਆਂ ਹਨ।
------------------------
2200 ਵਾਟ ਦੀ ਮੰਗ
ਜੀ.ਟੀ. ਰੋਡ ’ਤੇ ਆਰਸੀ ਐੱਮਪੀ ਨਾਂ ਦੀ ਦੁਕਾਨ ਦੇ ਮਾਲਕ ਅਨੁਸਾਰ ਸਰਦੀਆਂ ’ਚ ਇੰਨਾ ਇਲੈਕਟ੍ਰਾਨਿਕ ਬਲੋਰ ਜਾਂ ਹੀਟਰ ਆਦਿ ਦੀ ਵਿਕਰੀ ਨਹੀ ਹੋਈ ਸੀ ਜਿੰਨੀ ਕਿ 2200 ਵਾਟ ਦੇ ਇੰਡਕਸ਼ਨ ਦੀ ਹੁਣ ਹੋ ਰਹੀ ਹੈ। ਇੰਡਕਸ਼ਨ ’ਚ ਵੀ ਕਈ ਕਿਸਮਾਂ ਹਨ ਤੇ ਇਹ 3000 ਰੁਪਏ ਤੋਂ ਲੈ ਕੇ 6 ਹਜ਼ਾਰ ਰੁਪਏ ਤਕ ਦਾ ਹੈ, ਜਿਸ ’ਚ ਵੱਖ-ਵੱਖ ਸਹੂਲਤਾਂ ਮੌਜੂਦ ਹਨ।
----------------
ਹਫਤੇ ’ਚ ਪੂਰਾ ਕੀਤਾ ਜਾ ਰਿਹੈ ਆਰਡਰ
ਜਿਸ ਹਿਸਾਬ ਲੋਕਾਂ ਵੱਲੋਂ ਇੰਡਕਸ਼ਨ ਦੀ ਖਰੀਦਦਾਰੀ ਸ਼ੁਰੂ ਕੀਤੀ ਹੈ, ਉਸ ਹਿਸਾਬ ਨਾਲ ਦੁਕਾਨਦਾਰਾਂ ਨੇ ਇਕ ਹਫਤੇ ਦੀ ਡਲਿਵਰੀ ਦੇ ਆਰਡਰ ਬੁੱਕ ਕਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਤਾਂ ਦੁਕਾਨਦਾਰਾਂ ਦੇ ਗੁਦਾਮ ਵੀ ਖਾਲ੍ਹੀ ਹੋਣ ਲੱਗ ਪਏ ਹਨ, ਜਿਸ ਕਾਰਨ ਉਨ੍ਹਾਂ ਨੇ ਜਿਥੇ ਕੰਪਨੀਆਂ ਨੂੰ ਆਰਡਰ ਦੀ ਸਪਲਾਈ ਤੇਜ਼ ਕਰਨ ਲਈ ਕਿਹਾ ਹੈ ਉਥੇ ਇੰਡਕਸ਼ਨ ਤੇ ਹੋਰ ਸਾਮਾਨਾਂ ਦੀ ਬੁਕਿੰਗ ਸਬੰਧੀ ਡਲਿਵਰੀ ਇਕ ਹਫ਼ਤੇ ’ਚ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
-----------
ਲੋਕਾਂ ’ਚ ਵਧੀ ਬੇਭਰੋਸਗੀ
ਭਾਵੇਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਰ-ਵਾਰ ਲੋਕਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਘਰੇਲੂ ਗੈਸ ਦੀ ਕੋਈ ਕਮੀ ਨਹੀਂ। ਗੈਸ ਏਜੰਸੀਆਂ ਕੋਲ ਢੁੱਕਵਾਂ ਸਟਾਕ ਹੈ ਪਰ ਲੋਕਾਂ ਦਾ ਭਰੋਸਾ ਉਸ ਸਮੇਂ ਪ੍ਰਸ਼ਾਸਨ ਦੇ ਦਾਅਵੇ ਤੋਂ ਉੱਠ ਗਿਆ ਹੈ ਕਿ ਗੈਸ ਦੀ ਬੁਕਿੰਗ 25 ਦਿਨਾਂ ਬਾਅਦ ਹੋਵੇਗੀ। ਲੋਕਾਂ ਵੱਲੋਂ ਜਿਹੜੀ 25 ਦਿਨਾਂ ਬਾਅਦ ਵੀ ਆਨਲਾਈਨ ਬੁਕਿੰਗ ਵਾਸਤੇ ਮੋਬਾਈਲ ’ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਨੰਬਰ ਬੰਦ ਆ ਰਿਹਾ ਹੈ। ਇਲ ਕਾਰਨ ਕਈ ਲੋਕਾਂ ਨੂੰ ਬਲੈਕ ’ਚ ਸਿਲੰਡਰ ਖਰੀਦਣ ਲਈ ਮਜਬੂਰ ਹੋਣਾ ਤਾਂ ਪੈ ਰਿਹਾ ਹੈ