ਨਹੀਂ ਘੱਟ ਰਹੀਆਂ ਵਾਹਨ ਚੋਰੀ ਦੀਆਂ ਵਾਰਦਾਤਾਂ, ਦੋ ਐਕਟਿਵਾ ਚੋਰੀ
ਨਹੀਂ ਘੱਟ ਰਹੀਆਂ ਦੋਪਹੀਆ ਵਾਹਨ ਚੋਰੀ ਦੀਆਂ ਵਾਰਦਾਤਾਂ, ਦੋ ਐਕਟਿਵਾ ਚੋਰੀ
Publish Date: Fri, 23 Jan 2026 09:27 PM (IST)
Updated Date: Fri, 23 Jan 2026 09:30 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਵਿਚ ਦੋਪਹੀਆ ਵਾਹਨਾਂ ਦੀਆਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਕਮਿਸ਼ਨਰੇਟ ਪੁਲਿਸ ਵਾਰਦਾਤਾਂ ਨੂੰ ਠੱਲ੍ਹ ਪਾਉਣ ਵਿਚ ਲਗਾਤਾਰ ਨਾਕਾਮਯਾਬ ਸਾਬਤ ਹੋ ਰਹੀ ਹੈ। ਕੋਈ ਦਿਨ ਅਜਿਹਾ ਖਾਲੀ ਨਹੀਂ ਜਾਂਦਾ, ਜਿਸ ਦਿਨ ਸ਼ਹਿਰ ਦੇ ਕਿਸੇ ਇਲਾਕੇ ਵਿੱਚ ਦੋ ਪਈਆ ਵਾਹਨ ਚੋਰੀ ਦੀ ਕੋਈ ਵਾਰਦਾਤ ਨਾ ਵਾਪਰੀ ਹੋਵੇ। ਸ਼ਹਿਰ ਵਿੱਚ ਲਗਾਤਾਰ ਵੱਧ ਰਹਿਆਂ ਇਨ੍ਹਾਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਵੀ ਥਾਣਾ ਨੰਬਰ ਤਿੰਨ ਅਤੇ ਥਾਣਾ ਨੰਬਰ ਚਾਰ ਦੇ ਇਲਾਕੇ ਵਿੱਚ ਦੋ ਦੋ ਪਈਆ ਵਾਹਨ ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਜਿੱਥੇ ਦੋ ਨੌਜਵਾਨਾਂ ਦੀਆਂ ਐਕਟਿਵਾ ਚੋਰੀ ਹੋ ਗਈ। ਜਾਣਕਾਰੀ ਅਨੁਸਾਰ ਅਨੀਸ਼ ਸੂਰੀ ਵਾਸੀ ਕਿਲਾ ਮੁਹੱਲਾ ਆਪਣੀ ਐਕਟਿਵਾ ਨੰਬਰ ਪੀਬੀ08 ਐੱਫਐੱਫ 2413 ’ਤੇ ਕਿਸੇ ਕੰਮ ਲਈ ਮਾਈ ਹੀਰਾਂ ਗੇਟ ਗਿਆ ਸੀ। ਉਸ ਨੇ ਆਪਣੀ ਐਕਟਵਾ ਇੱਕ ਦੁਕਾਨ ਦੇ ਬਾਹਰ ਖੜ੍ਹੀ ਕੀਤੀ ਅਤੇ ਆਪ ਅੰਦਰ ਕੰਮ ਲਈ ਚਲਾ ਗਿਆ। ਜਦੋਂ ਕੁਝ ਸਮੇਂ ਬਾਅਦ ਉਹ ਵਾਪਸ ਆਇਆ ਤਾਂ ਉਸ ਦੀ ਐਕਟਵਾ ਗਾਇਬ ਸੀ। ਘਟਨਾ ਦੀ ਸੂਚਨਾ ਥਾਣਾ ਨੰਬਰ ਤਿੰਨ ਦੀ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ’ਤੇ ਪਹੁੰਚੇ ਏਐੱਸਆਈ ਸੁਖਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਸਾਹਿਲ ਜੁਨੇਜਾ ਵਾਸੀ ਮਖਦੂਮਪੁਰਾ ਨੇ ਆਪਣੀ ਐਕਟਿਵਾ ਨੰਬਰ ਪੀਬੀ08 ਪੀਕੇ 5129 ਆਪਣੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਜਦੋਂ ਉਹ ਕਿਸੇ ਕੰਮ ’ਤੇ ਜਾਣ ਲਈ ਘਰ ਤੋਂ ਬਾਹਰ ਆਇਆ ਤਾਂ ਉਸ ਦੀ ਐਕਟਿਵਾ ਗਾਇਬ ਸੀ। ਉਸ ਨੇ ਆਪਣੀ ਐਕਟਿਵਾ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਵਿਚ ਕਾਮਯਾਬ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬ ਇੰਸਪੈਕਟਰ ਸੁਖਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਘਾਲਣ ਵਿਚ ਜੁੱਟ ਗਏ।