ਸਰਕਾਰੀ ਐਲੀਮੈਂਟਰੀ ਸਕੂਲ ਦੇ ਨਵੇਂ ਗੇਟ ਦਾ ਉਦਘਾਟਨ
ਸਰਕਾਰੀ ਐਲੀਮੈਂਟਰੀ ਸਕੂਲ ਦੇ ਨਵੇਂ ਗੇਟ ਦਾ ਉਦਘਾਟਨ
Publish Date: Tue, 03 Mar 2026 06:22 PM (IST)
Updated Date: Tue, 03 Mar 2026 06:23 PM (IST)
-ਚੱਠਾ ਪਰਿਵਾਰ ਨੇ ਪਿੰਡ ਦੇ ਵਿਕਾਸ ਲਈ ਖ਼ਰਚੇ 31 ਲੱਖ ਤੋਂ ਵੱਧ : ਸਰਪੰਚ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਪਰਵਾਸੀ ਭਾਰਤੀ ਗੁਰਦਿਆਲ ਸਿੰਘ ਚੱਠਾ ਯੂਕੇ ਤੇ ਉਨ੍ਹਾਂ ਦੀ ਧਰਮ ਪਤਨੀ ਕੁਲਰਾਜ ਕੌਰ ਵੱਲੋਂ ਸਕੂਲ ਦੇ ਨਵੇਂ ਬਣੇ ਸ਼ਾਨਦਾਰ ਗੇਟ ਦਾ ਉਦਘਾਟਨ ਕੀਤਾ ਗਿਆ। ਇਹ ਗੇਟ ਚੱਠਾ ਵੱਲੋਂ ਸਵਰਗਵਾਸੀ ਮਾਤਾ-ਪਿਤਾ ਦੀ ਨਿੱਘੀ ਯਾਦ ਵਿੱਚ ਬਣਵਾਇਆ ਗਿਆ ਹੈ। ਸਕੂਲ ਦੇ ਹੈੱਡ ਟੀਚਰ ਜਤਿੰਦਰ ਪਾਲ ਅਰੋੜਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਗੇਟ ਦੀ ਉਸਾਰੀ ਲਈ ਚੱਠਾ ਪਰਿਵਾਰ ਵੱਲੋਂ ਲਗਭਗ 4 ਲੱਖ ਰੁਪਏ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਸਮੂਹ ਸਟਾਫ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ। ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਨੇ ਗੁਰਦਿਆਲ ਸਿੰਘ ਵੱਲੋਂ ਪਿੰਡ ਅਤੇ ਸਕੂਲ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਸਰਪੰਚ ਬਲਹਾਰ ਸਿੰਘ ਚੱਠਾ ਨੇ ਦੱਸਿਆ ਕਿ ਗੁਰਦਿਆਲ ਸਿੰਘ ਚੱਠਾ ਨੇ ਪਿਛਲੇ ਇੱਕ ਸਾਲ ਦੌਰਾਨ ਆਪਣੀ ਨੇਕ ਕਮਾਈ ਵਿੱਚੋਂ ਪਿੰਡ ਦੇ ਵਿਕਾਸ ਕਾਰਜਾਂ ਲਈ 31 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਇਸ ਦਰਿਆਦਿਲੀ ਲਈ ਹਮੇਸ਼ਾ ਰਿਣੀ ਰਹੇਗੀ। ਸਮਾਗਮ ਦੇ ਅੰਤ ਵਿੱਚ ਸਕੂਲ ਸਟਾਫ ਅਤੇ ਗ੍ਰਾਮ ਪੰਚਾਇਤ ਵੱਲੋਂ ਗੁਰਦਿਆਲ ਸਿੰਘ ਚੱਠਾ ਤੇ ਕੁਲਰਾਜ ਕੌਰ ਚੱਠਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੁਖ ਸਿੰਘ ਬਧੇਸ਼ਾ ਲੰਬੜਦਾਰ, ਬਲਵਿੰਦਰ ਸਿੰਘ ਚੱਠਾ, ਕੁਲਬੀਰ ਸਿੰਘ ਚੱਠਾ (ਯੂਕੇ), ਲਖਵੀਰ ਸਿੰਘ ਚੱਠਾ (ਯੂਕੇ), ਕਸ਼ਮੀਰ ਸਿੰਘ, ਜਸਵੰਤ ਸਿੰਘ ਜੱਸਾ, ਸਤਨਾਮ ਸਿੰਘ ਚੱਠਾ ਬੱਬੂ, ਇੰਦਰਜੀਤ ਸਿੰਘ, ਜਗਤਾਰ ਸਿੰਘ ਤਾਰੀ, ਜਰਨੈਲ ਸਿੰਘ ਜੈਂਬੀ, ਮਨਿੰਦਰ ਸਿੰਘ ਬਧੇਸ਼ਾ, ਧਰਮ ਪਾਲ ਮੈਂਬਰ ਪੰਚਾਇਤ, ਸੁਰਿੰਦਰ ਸਿੰਘ ਮੈਂਬਰ ਪੰਚਾਇਤ, ਤੁਲਸੀ ਦੇਵੀ (ਚੇਅਰਪਰਸਨ), ਪੂਜਾ, ਕੁਲਜੀਤ ਕੌਰ, ਅੰਜੂ ਬਾਲਾ, ਰੁਪਿੰਦਰ ਕੌਰ, ਪ੍ਰਭਜੋਤ ਕੌਰ, ਮਨਮੀਤ ਸਿੰਘ, ਜਸਮੀਤ ਕੌਰ ਤੇ ਜਸਵੀਰ ਕੌਰ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।