ਡੀਸੀ ਵੱਲੋਂ ਜੇਪੀਐੱਲ ਸ਼ਤਰੰਜ ਟੂਰਨਾਮੈਂਟ ਦਾ ਉਦਘਾਟਨ
ਡੀਸੀ ਵੱਲੋਂ ਜਲੰਧਰ ਪ੍ਰੀਮੀਅਰ ਲੀਗ ਸ਼ਤਰੰਜ ਟੂਰਨਾਮੈਂਟ ਦਾ ਉਦਘਾਟਨ
Publish Date: Fri, 30 Jan 2026 07:17 PM (IST)
Updated Date: Fri, 30 Jan 2026 07:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜਲੰਧਰ ਪ੍ਰੀਮੀਅਰ ਲੀਗ ਤਹਿਤ ਤਿੰਨ ਦਿਨਾਂ ਸ਼ਤਰੰਜ ਟੂਰਨਾਮੈਂਟ ਦਾ ਉਦਘਾਟਨ ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਰਸ਼ਮੀ ਵਿਜ ਨੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਮੇਜ਼ਬਾਨ ਸਕੂਲ ਦੀ ਪੰਜਾਬੀ ਲੋਕ ਨਾਚ ਟੀਮ ਨੇ ਗਿੱਧਾ ਤੇ ਭੰਗੜਾ ਪੇਸ਼ ਕੀਤਾ। ਮੁੱਖ ਮਹਿਮਾਨ ਨੇ ਰੰਗੀਨ ਗੁਬਾਰੇ ਛੱਡ ਕੇ ਅਤੇ ਸ਼ਮ੍ਹਾਂ ਰੋਸ਼ਨ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਸਕੂਲ ਦੇ ਸੁਪਰਵਾਈਜ਼ਰ ਅਤੇ ਖੇਡ ਕੋਚ ਦਿਨੇਸ਼, ਡਿੰਪੀ ਮਲਿਕ, ਰਾਕੇਸ਼, ਅਤੇ ਹੋਰ ਵੀ ਮੌਜੂਦ ਸਨ। ਇਹ ਟੂਰਨਾਮੈਂਟ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ, ਜਲੰਧਰ ਦੁਆਰਾ ਜ਼ਿਲ੍ਹਾ ਰੈੱਡ ਕਰਾਸ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੁਕਾਬਲੇ ਵਿਚ ਅੰਡਰ-11 ਤੇ ਅੰਡਰ-17 ਵਰਗਾਂ ਦੇ 220 ਮੁੰਡੇ ਤੇ ਕੁੜੀਆਂ ਹਿੱਸਾ ਲੈ ਰਹੇ ਹਨ। ਮੁੱਖ ਮਹਿਮਾਨ ਡਾ. ਹਿਮਾਂਸ਼ੂ ਅਗਰਵਾਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਤਰੰਜ ਵਰਗੀ ਖੇਡ ਮਾਨਸਿਕ ਵਿਕਾਸ ਤੇ ਇਕਾਗਰਤਾ ਲਈ ਬਹੁਤ ਮਹੱਤਵਪੂਰਨ ਹੈ।