ਆਈਐੱਨਸੀ ਐਮਰਜੈਂਸੀ ਵੇਟਿੰਗ ਰੂਮ ਦਾ ਉਦਘਾਟਨ
ਆਈਐੱਨਸੀ ਐਮਰਜੈਂਸੀ ਵੇਟਿੰਗ ਰੂਮ ਦਾ ਉਦਘਾਟਨ
Publish Date: Fri, 09 Jan 2026 06:34 PM (IST)
Updated Date: Fri, 09 Jan 2026 06:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਰਨਾਬੀ (ਬ੍ਰਿਟਿਸ਼ ਕੋਲੰਬੀਆ) ਸਥਿਤ ਰਾਇਲ ਕੋਲੰਬੀਅਨ ਹਸਪਤਾਲ ਵਿਚ ਕ੍ਰਿਸਟਲ ਕੰਸਲਟਿੰਗ ਆਈਐੱਨਸੀ ਐਮਰਜੈਂਸੀ ਵੇਟਿੰਗ ਰੂਮ ਦਾ ਉਦਘਾਟਨ ਕੀਤਾ ਗਿਆ। ਇਹ ਵੇਟਿੰਗ ਰੂਮ ਕ੍ਰਿਸਟਲ ਕੰਸਲਟਿੰਗ ਆਈਐੱਨਸੀ ਦੇ ਪ੍ਰਿੰਸੀਪਲ ਕੁਲਦੀਪ ਚੌਹਾਨ ਤੇ ਗੁਰਪ੍ਰੀਤ (ਗੈਰੀ) ਸੰਘਾ ਵੱਲੋਂ ਰਾਇਲ ਕੋਲੰਬੀਅਨ ਹਸਪਤਾਲ ਫਾਊਂਡੇਸ਼ਨ ਰਾਹੀਂ ਦਿੱਤੇ ਗਏ ਪੰਜ ਲੱਖ ਡਾਲਰ ਦੇ ਦਾਨ ਨਾਲ ਤਿਆਰ ਹੋਇਆ ਹੈ। ਹਸਪਤਾਲ ਪ੍ਰਬੰਧਨ ਅਤੇ ਫਾਊਂਡੇਸ਼ਨ ਦੇ ਅਨੁਸਾਰ ਇਹ ਐਮਰਜੈਂਸੀ ਵੇਟਿੰਗ ਰੂਮ ਹਰ ਸਾਲ ਹਜ਼ਾਰਾਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਵਾ ਕਰੇਗਾ। ਉਦਘਾਟਨ ਮੌਕੇ ਹਸਪਤਾਲ ਲੀਡਰਸ਼ਿਪ ਤੇ ਭਾਈਚਾਰਕ ਨੁਮਾਇੰਦਿਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਯੋਗਦਾਨ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।