ਐੱਨਆਰਆਈ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ
ਪਿੰਡ ਖੋਸਾ ’ਚ ਐੱਨਆਰਆਈ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ
Publish Date: Fri, 23 Jan 2026 06:18 PM (IST)
Updated Date: Fri, 23 Jan 2026 06:21 PM (IST)
ਸੁਰਜੀਤ ਸਿੰਘ ਜੰਮੂ , ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਪਿੰਡ ਖੋਸਾ ਦੇ ਵਸਨੀਕ ਐੱਨਆਰਆਈ ਗੁਰਦੇਵ ਸਿੰਘ ਮਠਾੜੂ ਵੱਲੋਂ ਆਪਣੇ ਪਿਤਾ ਦੀ ਮਿੱਠੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਸਾਰੇ 31 ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਬੀਬੀ ਬਲਜੀਤ ਕੌਰ ਸਰਪੰਚ, ਸਕੂਲ ਅਧਿਆਪਕ ਮੁਨੀਸ਼ ਚੰਦਰ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਕਰਮ ਚੰਦ, ਨਛੱਤਰ ਸਿੰਘ ਕਬੀਰ ਪੁਰ ਅਤੇ ਬਲਜੀਤ ਸਿੰਘ ਮੁਜਰਾਲ ਆਦਿ ਮੌਜੂਦ ਸਨ।