ਇੰਪਰੂਵਮੈਂਟ ਟਰੱਸਟ ਨੇ ਇਕ ਹੋਰ ਕੇਸ ਹਾਰਿਆ
ਜਾਸ, ਜਲੰਧਰ : ਬੀਬੀ
Publish Date: Tue, 07 Apr 2026 08:45 PM (IST)
Updated Date: Tue, 07 Apr 2026 08:50 PM (IST)
ਜਾਸ, ਜਲੰਧਰ : ਬੀਬੀ ਭਾਨੀ ਕੰਪਲੈਕਸ ’ਚ ਪੂਰੀ ਤਰ੍ਹਾਂ ਤਿਆਰ ਨਾ ਹੋਏ ਫਲੈਟ ਨਾ ਸੌਂਪਣ ਦੇ ਮਾਮਲੇ ਵਿਚ ਖਪਤਕਾਰ ਫੋਰਮ ਨੇ ਇੰਪਰੂਵਮੈਂਟ ਟਰੱਸਟ ਖ਼ਿਲਾਫ਼ ਫੈਸਲਾ ਸੁਣਾਇਆ ਹੈ। ਫੋਰਮ ਨੇ ਟਰੱਸਟ ਨੂੰ ਹੁਕਮ ਦਿੱਤਾ ਹੈ ਕਿ ਉਹ ਅਲਾਟੀ ਨੂੰ ਮੂਲ ਰਕਮ, ਵਿਆਜ, ਮੁਆਵਜ਼ਾ ਤੇ ਕਾਨੂੰਨੀ ਫੀਸ ਸਮੇਤ 20 ਲੱਖ ਰੁਪਏ ਦਾ ਭੁਗਤਾਨ ਕਰੇ। ਅਸ਼ੋਕ ਕੁਮਾਰ ਨੂੰ ਟਰੱਸਟ ਨੇ 2010 ’ਚ ਫਲੈਟ ਅਲਾਟ ਕੀਤਾ ਸੀ। ਟਰੱਸਟ ਨੇ 2012 ’ਚ ਅਲਾਟੀ ਨੂੰ ਕਬਜ਼ਾ ਦੇਣਾ ਸੀ। ਅਲਾਟੀ ਨੇ ਟਰੱਸਟ ਨੂੰ 8.25 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ ਪਰ ਅਲਾਟੀ ਨੂੰ ਸਮੇਂ 'ਤੇ ਕਬਜ਼ਾ ਨਹੀਂ ਮਿਲਿਆ ਤੇ ਨਾ ਹੀ ਫਲੈਟ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ। ਅਲਾਟੀ ਅਸ਼ੋਕ ਕੁਮਾਰ ਨੇ ਇਸ ਮਾਮਲੇ ’ਚ ਖਪਤਕਾਰ ਫੋਰਮ ’ਚ ਕੇਸ ਦਰਜ ਕਰਵਾਇਆ। ਫੋਰਮ ਨੇ ਅਲਾਟੀ ਦੇ ਹੱਕ ’ਚ ਫੈਸਲਾ ਸੁਣਾਉਂਦੇ ਹੋਏ ਪੂਰੀ ਰਕਮ 9 ਫ਼ੀਸਦੀ ਵਿਆਜ, 20 ਹਜ਼ਾਰ ਰੁਪਏ ਮੁਆਵਜ਼ਾ ਤੇ 10 ਹਜ਼ਾਰ ਰੁਪਏ ਕਾਨੂੰਨੀ ਖਰਚੇ ਦੇ ਨਾਲ ਮੋੜਨ ਦੇ ਹੁਕਮ ਦਿੱਤੇ ਹਨ।