ਤੇਜ਼ੀ ਨਾਲ ਵੱਧ ਰਹੀ ਹੈ ਭਾਜਪਾ ਨਾਲ ਜਨਤਕ ਸਾਂਝ : ਰਿੰਕੂ
ਜਲੰਧਰ ਪੱਛਮੀ ਹਲਕੇ ਦੇ ਵਾਰਡ ਨੰਬਰ 40 ਤੇ 46 ’ਚ ਰੈਲੀ ਦੀਆਂ ਤਿਆਰੀਆਂ ਸਬੰਧੀ ਭਾਜਪਾ ਆਗੂਆਂ ਤੇ ਵਰਕਰਾਂ ਦੀ ਮਹੱਤਵਪੂਰਨ ਮੀਟਿੰਗ
Publish Date: Mon, 09 Mar 2026 07:46 PM (IST)
Updated Date: Mon, 09 Mar 2026 07:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ’ਚ ਹੋਣ ਵਾਲੀ ਇਤਿਹਾਸਕ ਰੈਲੀ ਸਬੰਧੀ ਸੋਮਵਾਰ ਨੂੰ ਜਲੰਧਰ ਪੱਛਮੀ ਹਲਕੇ ਦੇ ਵਾਰਡ ਨੰਬਰ 40 ਤੇ 46 ’ਚ ਭਾਜਪਾ ਆਗੂਆਂ ਤੇ ਵਰਕਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਰੈਲੀ ਦੀਆਂ ਤਿਆਰੀਆਂ ਸਬੰਧੀ ਆਗੂਆਂ ਤੇ ਵਰਕਰਾਂ ਨਾਲ ਵਿਸਥਾਰ ’ਚ ਚਰਚਾ ਕੀਤੀ। ਉਨ੍ਹਾਂ ਵਰਕਰਾਂ ਨੂੰ ਰੈਲੀ ’ਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ। ਸੁਸ਼ੀਲ ਰਿੰਕੂ ਨੇ ਕਿਹਾ ਕਿ ਮੋਗਾ ’ਚ ਇਹ ਰੈਲੀ ਪੰਜਾਬ ਦੀ ਰਾਜਨੀਤੀ ਲਈ ਮਹੱਤਵਪੂਰਨ ਸਾਬਤ ਹੋਵੇਗੀ ਤੇ ਇਸ ’ਚ ਵੱਡੀ ਗਿਣਤੀ ’ਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਮੀਟਿੰਗ ’ਚ ਮੁੱਖ ਤੌਰ ਤੇ ਹਾਜ਼ਰ ਸਨ। ਰੈਲੀ ਨੂੰ ਇਤਿਹਾਸਕ ਦੱਸਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਪੰਜਾਬ ਦੇ ਹਰ ਵਰਗ ਨੂੰ ਫਾਇਦਾ ਹੋ ਰਿਹਾ ਹੈ, ਤੇ ਇਸੇ ਕਰਕੇ ਸੂਬੇ ’ਚ ਭਾਜਪਾ ਨਾਲ ਜਨਤਕ ਸਾਂਝ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਨੇ ਹਾਜ਼ਰ ਵਰਕਰਾਂ ਨੂੰ ਰੈਲੀ ਨੂੰ ਸਫਲ ਬਣਾਉਣ ਦੀ ਅਪੀਲ ਵੀ ਕੀਤੀ। ਮੀਟਿੰਗ ਦੀ ਪ੍ਰਧਾਨਗੀ ਅਮਰਜੀਤ ਸਿੰਘ ਅਮਰੀ ਤੇ ਦਵਿੰਦਰ ਭਾਰਦਵਾਜ ਨੇ ਕੀਤੀ। ਮੀਟਿੰਗ ’ਚ ਅਜੇ ਬੱਬਲ, ਕੁਲਦੀਪ ਦੀਪੂ, ਓਮ ਪ੍ਰਕਾਸ਼, ਗੁਰਬਚਨ ਜੱਲਾ, ਕਮਲ ਭਗਤ, ਪੰਕਜ, ਅਜੇ ਠਾਕੁਰ, ਦੀਪ ਘੁੰਮਣ, ਤਰਸੇਮ ਥਾਪਾ ਦਰਸ਼ਨ ਲਾਲ, ਐੱਮਪੀ ਸ਼ਰਮਾ, ਪਰਮਜੀਤ ਸਿੰਘ, ਰਾਜਾ, ਬੌਬੀ ਕਸ਼ਯਪ, ਰਮੇਸ਼ ਭਗਤ, ਅਨਿਲ ਮਹਾਜਨ, ਪਵਨ ਮਹਿਤਾ, ਰਾਜੇਸ਼ ਭਗਤ, ਖਰਤੀ ਲਾਲ, ਮਨੀ ਭਗਤ, ਮਨਦੀਪ, ਵਿਜੇ ਭਗਤ, ਲਾਭ ਚੰਦ, ਯਸ਼ ਭਗਤ, ਐਡਵੋਕੇਟ ਕੁਨਾਲ ਭਗਤ, ਗੋਲਡੀ ਭਗਤ, ਦੀਪਕ ਭਗਤ, ਆਰ ਕੇ ਭਗਤ, ਆਸ਼ੂ ਭਗਤ, ਅਸ਼ੋਕ ਬਿੱਲਾ ਤੇ ਹੋਰ ਬਹੁਤ ਸਾਰੇ ਵਰਕਰ ਮੌਜੂਦ ਸਨ। ਮੀਟਿੰਗ ’ਚ ਰੈਲੀ ਨੂੰ ਇਤਿਹਾਸਕ ਬਣਾਉਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੀ ਰਣਨੀਤੀ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।