ਅੰਬੇਡਕਰ ਭਵਨ ਟਰੱਸਟ ਨੇ ਲਏ ਅਹਿਮ ਫ਼ੈਸਲੇ
ਅੰਬੇਡਕਰ ਭਵਨ ਟਰੱਸਟ ਦੀ ਮੀਟਿੰਗ ਵਿਚ ਲਏ ਗਏ ਅਹਿਮ ਫੈਸਲੇ
Publish Date: Fri, 24 Apr 2026 09:30 PM (IST)
Updated Date: Fri, 24 Apr 2026 09:34 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਭਵਨ ਟਰੱਸਟ ਦੀ ਸਬ-ਕਮੇਟੀ ਦੀ ਮੀਟਿੰਗ ਬਾਬਾ ਸਾਹਿਬ ਡਾ. ਅੰਬੇਡਕਰ ਦੀ ਚਰਨ-ਛੋਹ ਭੂਮੀ, ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ਵਿਖੇ ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਅੰਬੇਡਕਰ ਭਵਨ ਦੇ ਨਵ-ਨਿਰਮਾਣ ਤੇ ਹੋਰ ਕਈ ਸਮਾਜਿਕ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਹ ਵੀ ਫੈਸਲਾ ਕੀਤਾ ਗਿਆ ਕਿ ਰਿਪਬਲਿਕਨ ਪਾਰਟੀ ਆਫ ਇੰਡੀਆ (ਆਰਪੀਆਈ) ਦੇ 1964 ਦੇ ਸਰਬ-ਭਾਰਤ ਮੋਰਚੇ ’ਚ ਸ਼ਹੀਦ ਹੋਏ ਆਬਾਦਪੁਰਾ (ਜਲੰਧਰ) ਦੇ ਅੰਬੇਡਕਰੀ ਸਾਥੀ ਰਾਮ ਪ੍ਰਕਾਸ਼ ਦੀ ਯਾਦ ’ਚ ਅੰਬੇਡਕਰ ਭਵਨ ’ਚ ਨਵੀਂ ਬਣਾਈ ਗਈ ਸ਼ਹੀਦ ਰਾਮ ਪ੍ਰਕਾਸ਼ ਯਾਦਗਾਰ-ਅੰਬੇਡਕਰ ਲਾਇਬਰੇਰੀ ਨੂੰ ਜਲਦ ਹੀ ਚਾਲੂ ਕੀਤਾ ਜਾਵੇਗਾ। ਇਸ ਮੌਕੇ ਡਾ. ਜੀਸੀ ਕੌਲ, ਬਲਦੇਵ ਰਾਜ ਭਾਰਦਵਾਜ, ਡਾ. ਮਹਿੰਦਰ ਸੰਧੂ ਤੇ ਚਰਨ ਦਾਸ ਸੰਧੂ ਹਾਜ਼ਰ ਸਨ। ਮੀਟਿੰਗ ’ਚ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਤੇ ਸੁਸਾਇਟੀ ਦੇ ਐਸੋਸੀਏਟ ਮੈਂਬਰ ਸਾਬਕਾ ਪ੍ਰਿੰਸੀਪਲ ਡਾ. ਕੇਐੱਸ ਫੁੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਮੀਟਿੰਗ ਬਾਅਦ ਇਕ ਬਿਆਨ ਰਾਹੀਂ ਦਿੱਤੀ।