ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਮੀਟਿੰਗ ’ਚ ਲਏ ਅਹਿਮ ਫ਼ੈਸਲੇ
ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਮੀਟਿੰਗ ’ਚ ਲਏ ਅਹਿਮ ਫੈਸਲੇ
Publish Date: Tue, 17 Mar 2026 06:45 PM (IST)
Updated Date: Tue, 17 Mar 2026 06:49 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੀ ਜਲੰਧਰ ਇਕਾਈ ਦੀ ਮਹੀਨਾਵਾਰ ਮੀਟਿੰਗ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦੀ ਅਗਵਾਈ ’ਚ ਹੋਈ। ਮੀਟਿੰਗ ਦੌਰਾਨ ਮਨੁੱਖੀ ਅਧਿਕਾਰ ਪ੍ਰੀਸ਼ਦ ਵੱਲੋਂ ਵਰਤਮਾਨ ’ਚ ਕੀਤੇ ਜਾ ਰਹੇ ਜਨਤਕ ਭਲਾਈ ਦੇ ਉਪਰਾਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਆਮ ਲੋਕਾਂ ਦੀਆਂ ਮੁਸਕਲਾਂ ਤੇ ਵੱਖ-ਵੱਖ ਮੁੱਦਿਆਂ ਦੇ ਹੱਲ ਲੱਭਣ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮਹਿਲਾ ਦਿਵਸ ਦੇ ਮੌਕੇ ਜਲੰਧਰ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਆਪਣੇ ਖੇਤਰਾਂ ’ਚ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਤੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਕਰਨ ਲਈ ਯਤਨਸ਼ੀਲ ਰਹਿਣ ਲਈ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਤੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਲੱਕੀ ਨੇ ਸਨਮਾਨਿਤ ਕੀਤਾ। ਮੀਟਿੰਗ ’ਚ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ, ਮਹਿਲਾ ਵਿੰਗ ਦੀ ਜਨਰਲ ਸਕੱਤਰ ਆਰਤੀ ਕਪੂਰ, ਪੰਜਾਬ ਪ੍ਰਧਾਨ ਜਗਜੀਤ ਸਿੰਘ ਲੱਕੀ, ਉਪ ਪ੍ਰਧਾਨ ਹਰਿੰਦਰ ਸਿੰਘ ਤਲਵਾੜ, ਇੰਦਰਜੀਤ ਚਾਵਲਾ, ਜਲੰਧਰ ਇਕਾਈ ਦੇ ਜਨਰਲ ਸਕੱਤਰ ਇੰਜੀਨੀਅਰ ਚੰਦਨ ਰਾਖੇਜਾ, ਸਕੱਤਰ ਗੁਰਮੀਤ ਸਿੰਘ, ਜਲੰਧਰ ਮਹਿਲਾ ਵਿੰਗ ਦੀ ਪ੍ਰਧਾਨ ਪ੍ਰਿਆ, ਜਨਰਲ ਸਕੱਤਰ ਜੋਤੀ ਕਸ਼ਯਪ, ਉਪ ਪ੍ਰਧਾਨ ਤਰੁਣਾ ਤੇ ਭ੍ਰਿਸ਼ਟਾਚਾਰ ਵਿਰੋਧੀ ਸੈੱਲ ਦੇ ਸਕੱਤਰ ਜੇਪੀ ਪਾਂਡੇ ਤੇ ਪ੍ਰਬਲ ਉੱਪਲ ਸ਼ਾਮਲ ਸਨ। ਇਸ ਤੋਂ ਇਲਾਵਾ ਆਪ ਆਗੂ ਪ੍ਰਵੀਨ ਭਾਰਤੀ, ਸਰਪੰਚ ਤੇ ਐਡਵੋਕੇਟ ਸੰਗੀਤਾ ਸੋਨੀ, ਗੁਰਪ੍ਰੀਤ, ਸਮਾਜ ਸੇਵਕ ਅੰਬਿਕਾ ਜੋਸ਼ੀ ਤੇ ਕੌਂਸਲਰ ਡਾ.ਜਸਲੀਨ ਸੇਠੀ ਨੂੰ ਸਨਮਾਨਿਤ ਕੀਤਾ ਗਿਆ। ਸੰਗਠਨ ਦੇ ਵਿਸਥਾਰ ਮਨੂ ਕਪੂਰ ਨੂੰ ਵਪਾਰ ਸੈੱਲ ਦਾ ਸਕੱਤਰ ,ਅਨੁਪਮ ਸ਼ਰਮਾ ਨੂੰ ਅਪਰਾਧ ਵਿਰੋਧੀ ਸੈੱਲ ਜਲੰਧਰ ਦਾ ਉਪ ਪ੍ਰਧਾਨ, ਨੀਰਜ ਕਸ਼ਯਪ, ਜਗਮੀਤ ਸਿੰਘ, ਸਾਹਿਲ ਭੱਲਾ, ਹਰਸ਼ ਮਿੱਠ ਤੇ ਰਾਹੁਲ ਅੱਤਰ ਨੂੰ ਪਠਾਨਕੋਟ ਯੂਨਿਟ ਲਈ ਭੂਮਿਕਾਵਾਂ ਸੌਂਪੀਆਂ ਗਈਆਂ। ਜਤਿੰਦਰ ਸ਼ਰਮਾ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।