ਸਿਵਲ ਸਰਜਨ ਨੂੰ ਐੱਸਡੀਐੱਚ ਲਈ ਕੀਤਾ ਇੰਮਪੈਨਲ
ਐਸਡੀਐਚ ਫਿਲੌਰ ਲਈ ਸਰਜਨ ਨੂੰ ਮੈਡੀਕਲ ਸੇਵਾਵਾਂ ਦੇਣ ਲਈ ਕੀਤਾ ਇੰਮਪੈਨਲ
Publish Date: Thu, 22 Jan 2026 06:19 PM (IST)
Updated Date: Thu, 22 Jan 2026 06:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਬ-ਡਵੀਜ਼ਨਲ ਹਸਪਤਾਲ ਫਿਲੌਰ ਵਿਚ ਸਰਜਨ ਦੀ ਖਾਲੀ ਆਸਾਮੀ ਨੂੰ ਭਰਨ ਲਈ ਸਿਵਲ ਸਰਜਨ ਦਫ਼ਤਰ ਵੱਲੋਂ ਉਮੀਦਵਾਰ ਦੀ ਚੋਣ ਕਰਕੇ ਐੱਸਡੀਐੱਚ ਫਿਲੌਰ ਲਈ ਇੰਮਪੈਨਲ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇਹ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸੰਪੰਨ ਕੀਤੀ ਗਈ। ਇੰਟਰਵਿਊ ਲਈ ਕੁੱਲ ਚਾਰ ਉਮੀਦਵਾਰ ਹਾਜ਼ਰ ਹੋਏ, ਜਿਨ੍ਹਾਂ ਦੇ ਅਸਲ ਦਸਤਾਵੇਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ ਅਤੇ ਯੋਗਤਾ ਦੇ ਆਧਾਰ ’ਤੇ ਚੋਣ ਨੂੰ ਅੰਤਿਮ ਰੂਪ ਦਿੱਤਾ ਗਿਆ। ਚੁਣੇ ਗਏ ਸਰਜਨ ਨੂੰ ਨਿਯੁਕਤੀ ਪੱਤਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਾਰੀ ਕੀਤਾ ਗਿਆ। ਡਾ. ਰਾਜੇਸ਼ ਗਰਗ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਐੱਸਡੀਐੱਚ ਫਿਲੌਰ ਵਿਚ ਸਰਜੀਕਲ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਗੁਣਵੱਤਾਪੂਰਨ ਤੇ ਸਮੇਂ-ਸਿਰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਡਿਸਟ੍ਰਿਕਟ ਫੈਮਿਲੀ ਵੈੱਲਫੇਅਰ ਅਫ਼ਸਰ ਡਾ. ਰਮਨ ਗੁਪਤਾ ਅਤੇ ਡਿਸਟ੍ਰਿਕਟ ਇਮਿਊਨਾਈਜ਼ੇਸ਼ਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੀ ਮੌਜੂਦ ਸਨ।