ਪਰਵਾਸੀ ਵੱਲੋਂ ਮਾਸੂਮ ਨਾਲ ਕੁਕਰਮ
ਦੋ ਸਾਲ ਦੇ ਬੱਚੇ ਨਾਲ ਕੁਕਰਮ ਕਰਦੇ ਹੋਏੇ ਪ੍ਰਵਾਸੀ ਨੂੰ ਲੋਕਾਂ ਨੇ ਕੀਤਾ ਕਾਬੂ
Publish Date: Thu, 12 Mar 2026 10:12 PM (IST)
Updated Date: Thu, 12 Mar 2026 10:15 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਅੱਠ ਦੀ ਹੱਦ ’ਚ ਪੈਂਦੇ ਇਲਾਕੇ ’ਚ ਇਕ ਪਰਵਾਸੀ ਨੂੰ ਘਰ ਦੇ ਚੁਬਾਰੇ ’ਤੇ ਦੋ ਸਾਲ ਦੇ ਬੱਚੇ ਨਾਲ ਕੁਕਰਮ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਲੋਕਾਂ ਨੇ ਥਾਣਾ ਅੱਠ ’ਚ ਪੈਂਦੀ ਚੌਕੀ ਫੋਕਲ ਪੁਆਇੰਟ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਹਿਰਾਸਤ ’ਚ ਲੈ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅੱਠ ਦੇ ਮੁਖੀ ਸਾਹਿਲ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਇਸ ਸਬੰਧੀ ਬੱਚੇ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦਾ ਪਰਿਵਾਰ ਵੀ ਉਸੇ ਮੁਹੱਲੇ ’ਚ ਰਹਿੰਦਾ ਹੈ।