ਆਈਐੱਮਐੱਫ ਤੋਂ ਕਰਜ਼ੇ ਦੀ ਅਗਲੀ ਕਿਸ਼ਤ ਦੇ ਜੁਗਾੜ ’ਚ ਪਾਕਿ
ਇਸਲਾਮਾਬਾਦ (ਪੀਟੀਆਈ): ਪਾਕਿਸਤਾਨ ਦੇ
Publish Date: Sat, 18 Apr 2026 08:37 PM (IST)
Updated Date: Sat, 18 Apr 2026 08:39 PM (IST)
ਇਸਲਾਮਾਬਾਦ (ਪੀਟੀਆਈ): ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਕਿਹਾ ਹੈ ਕਿ ਪਾਕਿਸਤਾਨ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਤੋਂ ਅਗਲੀ ਕਿਸ਼ਤ ਦੀ ਛੇਤੀ ਮਨਜ਼ੂਰੀ ਚਾਹੁੰਦਾ ਹੈ ਕਿਉਂਕਿ ਸੰਸਾਰਕ ਕਰਜ਼ਦਾਤਾ ਦੀ ਇਕ ਟੀਮ ਆਗਾਮੀ ਸਮੀਖਿਆ ਤੇ ਮਸ਼ਵਰੇ ਲਈ ਅਗਲੇ ਮਹੀਨੇ ਦੇਸ਼ ਦਾ ਦੌਰਾ ਕਰੇਗੀ।
ਵਿਸ਼ਵ ਬੈਂਕ-ਆਈਐੱਮਐੱਫ ਦੀਆਂ ਬੈਠਕਾਂ ਲਈ ਵਾਸ਼ਿੰਗਟਨ ’ਚ ਮੌਜੂਦ ਔਰੰਗਜ਼ੇਬ ਲਗਪਗ 1.2 ਅਰਬ ਅਮਰੀਕੀ ਡਾਲਰ ਦੀ ਮਨਜ਼ੂਰੀ ਦਾ ਜ਼ਿਕਰ ਕਰ ਰਹੇ ਸਨ, ਜਿਸ ’ਚ ਚੱਲ ਰਹੀ 37 ਮਹੀਨਿਆਂ ਦੀ ਐਕਸਟੈਂਡੈੱਡ ਫੰਡ ਫੈਸਿਲਟੀ (ਈਐੱਫਐੱਫ) ਦੇ ਤਹਿਤ ਇਕ ਅਰਬ ਅਮਰੀਕੀ ਡਾਲਰ ਤੇ 28 ਮਹੀਨਿਆਂ ਦੀ ਰਾਸਾਈਲੈਂਸ ਐਂਡ ਸਸਟੇਨੇਬਿਲਟੀ ਫੈਸਿਲਟੀ (ਆਰਐੱਸਐੱਫ) ਦੇ ਤਹਿਤ 20 ਕਰੋੜ ਅਮਰੀਕੀ ਡਾਲਰ ਸ਼ਾਮਲ ਹਨ। ਪਿਛਲੇ ਸਾਲ ਈਐੱਫਐੱਫ ਦੇ ਤਹਿਤ ਆਈਐੱਮਐੱਫ ਦੀ ਦੂਜੀ ਸਮੀਖਿਆ ਪੂਰੀ ਹੋਣ ’ਤੇ ਇਕ ਕਰਮਚਾਰੀ-ਪੱਧਰੀ ਸਮਝੌਤੇ ’ਤੇ ਦਸਤਖਤ ਕੀਤੇ ਗਏ ਸਨ, ਜਿਸ ’ਤੇ 2024 ’ਚ ਸਹਿਮਤੀ ਬਣੀ ਸੀ। ਔਰੰਗਜ਼ੇਬ ਨੇ ਕਿਹਾ ਕਿ ਉਨ੍ਹਾਂ ਨੇ ਆਈਐੱਮਐੱਫ ਅਧਿਕਾਰੀਆਂ ਦੇ ਨਾਲ ਈਰਾਨ ਸੰਘਰਸ਼ ਦੇ ਅਰਥਵਿਵਸਥਾ ’ਤੇ ਪੈਣ ਵਾਲੇ ਅਸਰ ’ਤੇ ਚਰਚਾ ਕੀਤੀ ਹੈ ਪਰ ਸਾਡਾ ਧਿਆਨ ਅਗਲੀ ਕਿਸ਼ਤ ਦੀ ਛੇਤੀ ਮਨਜ਼ੂਰੀ ਪ੍ਰਾਪਤ ਕਰਨ ’ਤੇ ਹੈ।