-‘ਇਕ ਸ਼ਾਮ ਨੰਗਲੀ ਵਾਲੇ ਦੇ ਨਾਮ’ ਸਮਾਗਮ ’ਚ ਸੰਤ, ਰਾਜਨੇਤਾ ਤੇ ਅਧਿਕਾਰੀ ਹੋਏ ਸ਼ਾਮਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਰਿਹਰ ਬਾਬਾ ਸ਼੍ਰੀ ਸਤਗੁਰੂ ਨੰਗਲੀ ਨਿਵਾਸੀ ਭਗਵਾਨ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਸ਼੍ਰੀ ਨੰਗਲੀ ਸੇਵਾ ਸਮਿਤੀ ਵੱਲੋਂ 120 ਫੁੱਟ ਰੋਡ ’ਤੇ “ਇਕ ਸ਼ਾਮ ਨੰਗਲੀ ਵਾਲੇ ਦੇ ਨਾਮ” ਸਮਾਗਮ ਕਰਵਾਇਆ। ਇਸ ਪ੍ਰੋਗਰਾਮ ’ਚ ਦੇਸ਼ ਭਰ ਤੋਂ 50 ਤੋਂ ਵੱਧ ਸੰਤ ਮਹਾਤਮਾ ਸ਼ਾਮਲ ਹੋਏ ਤੇ ਸੰਗਤ ਨੂੰ ਅਸੀਸਾਂ ਬਖ਼ਸ਼ੀਆਂ। ਪ੍ਰੋਗਰਾਮ ਦੇ ਪ੍ਰਬੰਧਕ ਪ੍ਰਦੀਪ ਖੁੱਲਰ ਨੇ ਆਪਣੀ ਟੀਮ ਸਮੇਤ ਸੰਤਾਂ ਦਾ ਸਵਾਗਤ ਕਰਦੇ ਹੋਏ ਅਸੀਸ ਪ੍ਰਾਪਤ ਕੀਤੀ। ਸਮਾਗਮ ਦੌਰਾਨ ਪਰਮਹੰਸ ਦਯਾਲ ਦਾਦਾ ਗੁਰੂ ਜੀ ਤੇ ਸਵਰੂਪਾ ਨੰਦ ਮਹਾਰਾਜ ਵੱਲੋਂ ਸ਼੍ਰੀ ਨੰਗਲੀ ਵਾਲੇ ਬਾਬਾ ਜੀ ਦੇ ਪਾਵਨ ਸਰੂਪ ਨਾਲ ਫੁੱਲਾਂ ਦੀ ਵਰਖਾ ਦੇ ਦਰਮਿਆਨ ਸ਼ੋਭਾ ਯਾਤਰਾ ਸਜਾਈ ਗਈ। ਬਾਬੂ ਜਗਜੀਵਨ ਰਾਮ ਚੌਕ ਤੋਂ ਨਰੂਲਾ ਪੈਲੇਸ ਤੱਕ ਨਿਕਲੀ ਸ਼ੋਭਾ ਯਾਤਰਾ ਦੌਰਾਨ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਸੰਤ ਸਰਬੋਧਾ ਨੰਦ ਜੀ ਨਿਜਾਤਮ ਨਗਰ, ਜਲੰਧਰ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਗੁਰੂ ਮਹਾਰਾਜ ਦੀ ਪਾਵਨ ਆਰਤੀ ਨਾਲ ਕੀਤੀ ਗਈ। ਉਨ੍ਹਾਂ ਗੁਰੂ ਮਹਿਮਾ ’ਚ ਕ੍ਰਿਸ਼ਨ-ਸੁਦਾਮਾ ਦੀ ਮਿੱਤਰਤਾ ਦੀ ਕਥਾ ਸੁਣਾਈ। ਸਵਾਮੀ ਸਾਰ ਸ਼ਬਦਾਨੰਦ ਜੀ ਨੇ ਪ੍ਰੇਮ ਭਾਵਨਾ ਦੀ ਕਥਾ ਪ੍ਰਸਤੁਤ ਕੀਤੀ। ਫਤੇਹਾਬਾਦ (ਹਰਿਆਣਾ) ਤੋਂ ਆਏ ਸੰਤ ਧਿਆਨ ਪ੍ਰੇਮਾ ਨੰਦ ਜੀ ਨੇ ਹਰਿਆਣਵੀ ਭਾਸ਼ਾ ’ਚ ਸ਼੍ਰੀ ਗੁਰੂ ਮਹਾਰਾਜ ਦੀ ਮਹਿਮਾ ਵਰਣਨ ਕੀਤੀ। ਸਤਿਗੁਰੂ ਨਗਰ ਟਰੱਸਟ ਦੀ ਸੰਤ ਆਤਮਸ਼ਾਂਤਾ ਨੰਦ ਬਾਈ ਜੀ ਨੇ “ਨੀ ਮੈਂ ਨੱਚਣਾ ਨੰਗਲੀ ਵਾਲੇ ਦੇ ਨਾਲ, ਅੱਜ ਮੈਨੂੰ ਨਚ ਲੈਣ ਦੇ” ਭਜਨ ਨਾਲ ਸੰਗਤ ਨੂੰ ਝੂਮਣ ’ਤੇ ਮਜਬੂਰ ਕਰ ਦਿੱਤਾ। ਸੰਤ ਅਗਮਪੁਰੀ ਬਾਬਾ ਜੀ (ਕੁਰੂਕਸ਼ੇਤਰ) ਨੇ ਨੰਗਲੀ ਵਾਲੇ ਬਾਬਾ ਜੀ ’ਤੇ ਕਵਾਲੀ “ਤੇਰਾ ਸ਼ੁਕਰ ਕਰਾਂ ਮੈਂ ਗੁਰੂ ਜੀ, ਤੇਰਾ ਸ਼ੁਕਰ ਕਰਾਂ” ਤੇ “ਗੁਰੂ ਨਾਲ ਇਸ਼ਕ ਹੈ ਤਾਂ ਇਜ਼ਹਾਰ ਹੋਣਾ ਚਾਹੀਦਾ” ਗਾ ਕੇ ਮਹੌਲ ਨੂੰ ਭਕਤੀਮਈ ਬਣਾਇਆ। ਸ੍ਰੀ ਨੰਗਲੀ ਸਾਹਿਬ ਦੇ ਸੰਤ ਹਰਿ ਅਨਮੋਲਾ ਨੰਦ ਜੀ ਦੇ ਗੁਰੂ ਮਹਿਮਾ ’ਚ ਕਹੇ ਸ਼ਬਦਾਂ ਨੇ ਸੰਗਤ ਦੀਆਂ ਅੱਖਾਂ ਨਮ ਕਰ ਦਿੱਤੀਆਂ। ਸਵਾਮੀ ਵਿਗਿਆਨ ਪ੍ਰੇਮਾ ਨੰਦ ਜੀ ਨੇ ਸ਼੍ਰੀ ਨੰਗਲੀ ਧਾਮ ਤੇ ਗੁਰੂ ਪ੍ਰੇਮ ਬਾਰੇ ਸਤਸੰਗ ਕਰਵਾਇਆ। ਸਵਾਮੀ ਕੇਸ਼ਵਾ ਨੰਦ ਬਾਬਾ (ਲਾਲਾ ਦਿਆਲ ਆਸ਼ਰਮ, ਜਲੰਧਰ), ਸੰਤ ਤਿਆਗਾ ਨੰਦ ਬਾਈ ਜੀ, ਸੰਤ ਕੈਲਾਸ਼ ਬਾਈ ਜੀ, ਸੰਤ ਸਤੀਸ਼ ਸਾਈਂ ਜੀ, ਸੰਤ ਮੀਨੂ ਬਾਈ ਜੀ, ਸੰਤ ਆਨੰਦਪੁਰ ਕੁਟੀਆ ਸੈਂਟਰਲ ਟਾਊਨ ਵਾਲੇ ਬਾਈ ਜੀ, ਸੰਤ ਵਿਵੇਕਪੁਰੀ ਤੇ ਸੋਨੀਆ ਬਾਈ ਜੀ (ਨੂਰਮਹਿਲ), ਸੁਦੇਸ਼ ਬਾਈ ਜੀ, ਪਿੰਕੀ ਬਾਈ ਜੀ, ਕਵਿਤਾ ਬਾਈ ਜੀ, ਕਮਲੇਸ਼ ਬਾਈ ਜੀ, ਅਮਨ ਮਹਾਤਮਾ ਜੀ ਸਮੇਤ ਹੋਰ ਕਈ ਸੰਤਾਂ ਨੇ ਵੀ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ’ਚ ਭਜਨ ਸਮਰਾਟ ਮਨੀ ਭਇਆ, ਪਿਆਰੇ ਲਾਲ ਤੇ ਵਿਸ਼ਾਲ ਸਰਹਿੰਦ ਨੇ ਪੇਸ਼ਕਾਰੀਆਂ ਨਾਲ ਸੰਗਤ ਨੂੰ ਮੋਹ ਲਿਆ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਨੀਤ ਧੀਰ, ਸ਼੍ਰੀ ਦੇਵੀ ਤਲਾਬ ਮੰਦਰ ਦੇ ਜਨਰਲ ਸਕੱਤਰ ਰਾਜੇਸ਼ ਵਿਜ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਸ਼ੀਤਲ ਅੰਗਰਾਲ, ਰਮਨ ਅਰੋੜਾ, ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ, ਸੁਸ਼ੀਲ ਰਿੰਕੂ, ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੀਂਡਸਾ, ਕੌਂਸਲਰ ਨੇਹਾ ਜਰੇਵਾਲ, ਸ਼ਾਲੂ ਜਰੇਵਾਲ, ਚੰਦਨਜੀਤ ਕੌਰ ਸੰਧਾ, ਬੰਟੀ ਨੀਲਕੰਠ, ਪਵਨ ਕੁਮਾਰ, ਕਵਿਤਾ ਸੇਠ, ਆਪ ਨੇਤਾ ਸੌਰਭ ਸੇਠ, ਕੌਂਸਲਰ ਮੁਕੇਸ਼ ਸੇਠੀ, ਸ਼ੋਭਾ ਮੀਨੀਆਂ, ਕੌਂਸਲਰ ਪਤੀ ਬੌਬੀ ਸ਼ਰਮਾ, ਤਲਵਿੰਦਰ ਸੋਈ, ਸਾਬਕਾ ਮੇਅਰ ਜਗਦੀਸ਼ ਰਾਜਾ, ਰਵਿੰਦਰ ਧੀਰ, ਯੋਗੇਸ਼ ਮਲਹੋਤਰਾ, ਵਿਪਨ ਸੱਭਰਵਾਲ, ਯੂਨੀਅਨ ਨੇਤਾ ਬੰਟੂ ਸਭਰਵਾਲ, ਡਾ. ਆਸ਼ੀਸ਼ ਕਪੂਰ, ਡਾ. ਨਵਨੀਤ ਕਪੂਰ, ਡਾ. ਪ੍ਰਵੀਨ ਬੇਰੀ, ਮੋਨਿਕ ਨੰਦਾ, ਅਮਰਜੀਤ ਅਮਰੀ, ਸ਼ੋਭਾ ਭਗਤ, ਸਾਬਕਾ ਕੌਂਸਲਰ ਸੁਨੀਤਾ ਰਿੰਕੂ, ਐਡਵੋਕੇਟ ਪੰਕਜ ਸ਼ਰਮਾ, ਸੰਜੀਵ ਭਾਰਦਵਾਜ, ਸਮਾਜ ਸੇਵੀ ਐੱਮਪੀ ਸਿੰਘ, ਲੱਕੀ ਮਲਹੋਤਰਾ, ਸੁਮਿਤ ਜੁਨੇਜਾ, ਅਸ਼ਵਨੀ ਗੋਂਦੀ, ਸੁਰਜੀਤ ਭੁੱਲਰ, ਪੱਪੂ ਪੰਡਿਤ, ਦੀਪਕ ਰਾਠੌਰ, ਸਾਹਿਲ ਭਗਤ, ਨਨਕੀ, ਅਰਸ਼ਿਤ ਖੁੱਲ੍ਹਰ, ਦਰਸ਼ਨ ਲਾਲ ਸ਼ਰਮਾ, ਰੇਖਾ ਸ਼ਰਮਾ, ਪੂਨਮ ਲੂਥਰਾ, ਮੀਨੂ ਗੁੰਬਰ, ਪਿੰਕੀ ਭਾਟੀਆ, ਪਰਵੀਨ ਕਰੀਰ, ਰਜਨੀ ਖੁੱਲਰ, ਸੋਮ ਕੌਰ ਤੇ ਪਰਵੀਨ ਆਨੰਦ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਰਹੀਆਂ।