ਖ਼ੁਦਕੁਸ਼ੀ ਲਈ ਉਕਸਾਉਣ ’ਤੇ 5 ਸਾਲ ਦੀ ਸਜ਼ਾ
ਪਤਨੀ ਨੂੰ ਆਤਮਹੱਤਿਆ ਲਈ ਉਕਸਾਉਣ ’ਤੇ ਪਤੀ ਨੂੰ ਪੰਜ ਸਾਲ ਦੀ ਸਜ਼ਾ
Publish Date: Mon, 23 Mar 2026 10:10 PM (IST)
Updated Date: Mon, 23 Mar 2026 10:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ’ਚ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਮੁਲਜ਼ਮ ਰਾਹੁਲ ਵਰਮਾ ਨੂੰ ਕਸੂਰਵਾਰ ਕਰਾਰ ਦਿੱਤਾ ਹੈ। ਰਾਹੁਲ ਵਰਮਾ ਨਿਵਾਸੀ ਅਮਨ ਨਗਰ, ਨਿਊ ਮਾਡਲ ਹਾਊਸ, ਜਲੰਧਰ ਨੂੰ ਪੰਜ ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਹਨ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਉਸ ਨੂੰ 6 ਮਹੀਨੇ ਵਾਧੂ ਕੈਦ ਭੁਗਤਣੀ ਪਵੇਗੀ। ਇਸ ਦੇ ਨਾਲ ਹੀ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਉਸ ਦੇ ਪਿਤਾ ਸਹਿਦੇਵ ਵਰਮਾ ਨੂੰ ਬਰੀ ਕਰ ਦਿੱਤਾ। ਇਹ ਮਾਮਲਾ 13 ਮਾਰਚ 2023 ਨੂੰ ਥਾਣਾ ਭਾਰਗੋ ਕੈਂਪ ’ਚ ਦਰਜ ਕੀਤਾ ਗਿਆ ਸੀ, ਜੋ ਮ੍ਰਿਤਕਾ ਲਕਸ਼ਮੀ ਵਰਮਾ ਦੇ ਪਿਤਾ ਮੋਹਨ ਸਿੰਘ ਤੋਮਰ ਨਿਵਾਸੀ ਰਿਸ਼ੀਕੇਸ਼, ਉੱਤਰਾਖੰਡ ਦੀ ਸ਼ਿਕਾਇਤ ’ਤੇ ਆਧਾਰਿਤ ਸੀ।