ਗੁਰੂ ਘਰ ਦੀ ਮਰਿਆਦਾ ਨੂੰ ਠੇਸ : ਫਿਲੌਰ ਦੇ ਮੁਹੱਲਾ ਸੰਤੋਖਪੁਰਾ 'ਚ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ, ਇਲਾਕੇ 'ਚ ਸਹਿਮ
ਜਿਸ ਦੀ ਸੂਚਨਾ ਥਾਣਾ ਫਿਲੌਰ ਵਿਖੇ ਸਿਕਾਇਤ ਲਿਖਤੀ ਰੂਪ 'ਚ ਦਿੱਤੀ, ਇਸ ਮੌਕੇ 'ਤੇ ਥਾਣਾ ਫਿਲੌਰ ਦੇ ਥਾਣੇਦਾਰ ਜਸਵਿੰਦਰ ਸਿੰਘ ਪਹੁੰਚੇ ਤੇ ਉਨ੍ਹਾਂ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੋਰ ਜਲਦ ਹੀ ਫੜ ਕੇ ਸਲਾਖਾਂ ਪਿੱਛੇ ਦਿੱਤੇ ਜਾਣਗੇ।
Publish Date: Tue, 17 Mar 2026 02:58 PM (IST)
Updated Date: Tue, 17 Mar 2026 03:04 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਬੀਤੀ ਰਾਤ ਚੋਰਾਂ ਵੱਲੋਂ ਮਹੱਲਾ ਸੰਤੋਖਪੁਰਾ ਫਲੋਰ ਵਿਖੇ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਛੱਤਰ ਸਿੰਘ, ਮਾਸਟਰ ਹੰਸ ਰਾਜ ਨੇ ਦੱਸਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਤੋ ਚੋਰ ਗੱਲਾਂ ਚੋਰੀ ਕਰਕੇ ਲੈ ਗਏ ਜਿਸ ਦੇ ਵਿੱਚ ਤਕਰੀਬਨ ਛੇ ਮਹੀਨੇ ਦਾ ਬਕਾਇਆ 15 ਤੋਂ 20 ਹਜਾਰ ਰੁਪਏ ਸਨ ਤੇ ਭਾਲ ਕਰਨੇ ਤੇ ਗੁਰੂ ਘਰ ਦਾ ਗੱਲਾਂ ਰੇਲਵੇ ਲਾਈਨਾਂ ਕੋਲ ਮਿਲਿਆ ਤੇ ਪੈਸੇ ਕੱਢ ਕੇ ਚੋਰ ਗੱਲਾਂ ਸੁੱਟ ਗਏ।