ਗੁਰਾਇਆ ਦੀ ਰੈਲੀ ਲਈ ਵਰਕਰ ਉਤਸ਼ਾਹਿਤ : ਕਟਾਣਾ
ਗੁਰਾਇਆ ਦੀ ਰੈਲੀ ਲਈ ਵਰਕਰਾਂ ’ਚ ਭਾਰੀ ਉਤਸਾਹ
Publish Date: Mon, 09 Mar 2026 09:05 PM (IST)
Updated Date: Mon, 09 Mar 2026 09:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਸੀਨੀਅਰ ਆਗੂ ਜਥੇਦਾਰ ਅਮਰਜੀਤ ਸਿੰਘ ਕਟਾਣਾ ਤੇ ਕੁਲਦੀਪ ਸਿੰਘ ਜੌਹਲ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਬਚਾਓ ਮੁਹਿੰਮ ਤਹਿਤ ਗੁਰਾਇਆ ਦੀ ਦਾਣਾ ਮੰਡੀ ’ਚ 26 ਮਾਰਚ ਨੂੰ ਹੋਣ ਵਾਲੀ ਰੈਲੀ ਲਈ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਆ ਰਿਹਾ ਹੈ। ਜਥੇਦਾਰ ਅਮਰਜੀਤ ਸਿੰਘ ਕਟਾਣਾ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਚਾਰ ਸਾਲਾਂ ਦੇ ਬਕਾਇਆ ਭੁਗਤਾਨ ਦੇ ਮਾਮਲੇ ’ਚ ਸਰਕਾਰ ਵੱਲੋਂ ਕੀਤੀ ਧੋਖਾਧੜੀ ਖਿਲਾਫ਼ ਜਾਗਰੂਕ ਰਹੋ। ਉਨ੍ਹਾਂ ਨੇ ਕਿਹਾ ਕਿ ਦਿਨ ਦਿਹਾੜੇ ਕਤਲੇਆਮ, ਧਮਕੀਆਂ ਤੇ ਫਿਰੌਤੀਆਂ ਦਾ ਸਿਲਸਿਲਾ ਜਾਰੀ ਹੈ ਤੇ ਲਾਅ ਆਰਡਰ ਦੇ ਨਾਮ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ। ਕਟਾਣਾ ਨੇ ਇਸ ਮੌਕੇ ’ਤੇ ਵਰਕਰਾਂ ਨੂੰ ਯਾਦ ਦਿਵਾਇਆ ਕਿ ਸਰਕਾਰ ਨੇ ਔਰਤਾਂ ਤੇ ਕਮਿਊਨਿਟੀ ਨਾਲ ਧੋਖਾ ਕੀਤਾ ਹੈ ਤੇ ਇਸ ਰੈਲੀ ’ਚ ਹਿੱਸਾ ਲੈ ਕੇ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਗੇ।