ਐੱਚਪੀ ਮਾਡਲ ਸਕੂਲ ਸੰਗੋਵਾਲ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ
ਐੱਚਪੀ ਮਾਡਲ ਸਕੂਲ ਸੰਗੋਵਾਲ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ
Publish Date: Thu, 16 Apr 2026 08:16 PM (IST)
Updated Date: Thu, 16 Apr 2026 08:18 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਐੱਚਪੀ ਮਾਡਲ ਸਕੂਲ ਸੰਗੋਵਾਲ ਦੇ 8ਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ’ਚ ਸਕੂਲ ਨੇ 100 ਫੀਸਦੀ ਨਤੀਜਾ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁੱਲ 37 ਵਿਦਿਆਰਥੀਆਂ ਨੇ ਪਰੀਖਿਆ ’ਚ ਹਿੱਸਾ ਲਿਆ, ਜਿਨ੍ਹਾਂ ’ਚੋਂ 32 ਵਿਦਿਆਰਥੀ ਪਹਿਲੇ ਡਿਵੀਜ਼ਨ ਤੇ 5 ਵਿਦਿਆਰਥੀ ਦੂਜੇ ਡਿਵੀਜ਼ਨ ਨਾਲ ਪਾਸ ਹੋਏ। ਨਤੀਜਿਆਂ ’ਚ ਗੁਰਲੀਨ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਹਰਮਨ ਨੇ 89 ਫੀਸਦੀ ਅੰਕਾਂ ਨਾਲ ਦੂਜਾ ਸਥਾਨ, ਸਿਮਰਨ ਕੌਰ ਨੇ 86 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜਸਮੀਤ ਕੌਰ ਤੇ ਨੀਸ਼ਾ ਨੇ 83-83 ਫੀਸਦੀ ਅੰਕ ਪ੍ਰਾਪਤ ਕਰਕੇ ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਸਟਾਫ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਉਪਲੱਬਧੀ ਦੀ ਪ੍ਰਸ਼ੰਸਾ ਕੀਤੀ। ਕਲਾਸ ਇੰਚਾਰਜ ਕਿਰਨ ਤੇ ਸੋਨੀਆ ਸਭਰਵਾਲ ਦੇ ਨਾਲ-ਨਾਲ ਸਟਾਫ ਮੈਂਬਰ ਸਰਬਜੀਤ ਸਿੰਘ, ਅਮਨਦੀਪ ਸਿੰਘ, ਹਨੀ, ਸਤਿੰਦਰ ਕੌਰ, ਪ੍ਰੀਆ, ਸੰਦੀਪ ਕੌਰ, ਰਮਨਦੀਪ ਕੌਰ ਤੇ ਮਨਜੀਤ ਕੌਰ ਆਦਿ ਵੀ ਮੌਜੂਦ ਸਨ।