ਹੁਣ ਗਰਮੀ ਦਿਖਾਏਗੀ ਤੇਵਰ, ਉੱਤਰ ਭਾਰਤ ’ਚ ਅੱਜ ਤੋਂ ਹਵਾ ਦੀ ਰਫਤਾਰ ਹੋਵੇਗੀ ਸੁਸਤ
ਤਾਪਮਾਨ ’ਚ ਚਾਰ-ਪੰਜ ਡਿਗਰੀ
Publish Date: Tue, 14 Apr 2026 08:26 PM (IST)
Updated Date: Tue, 14 Apr 2026 08:30 PM (IST)

ਤਾਪਮਾਨ ’ਚ ਚਾਰ-ਪੰਜ ਡਿਗਰੀ ਸੈਲਸੀਅਸ ਤੱਕ ਦੇ ਵਾਧੇ ਦਾ ਸੰਕੇਤ 15 ਤੋਂ 18 ਅਪ੍ਰੈਲ ਤੱਕ ਕੁਝ ਇਲਾਕਿਆਂ ’ਚ ਹਲਕੀ ਬਾਰਿਸ਼-ਹਨੇਰੀ ਦੇ ਆਸਾਰ ਜਾਗਰਣ ਬਿਊਰੋ, ਨਵੀਂ ਦਿੱਲੀ ਮੌਸਮ ਹੁਣ ਤੇਜ਼ੀ ਨਾਲ ਕਰਵਟ ਲੈਣ ਵਾਲਾ ਹੈ। ਉੱਤਰ-ਪੱਛਮੀ ਹਿੱਸਿਆਂ ’ਚ ਹਵਾਵਾਂ ਦੀ ਰਫਤਾਰ ਹੌਲੀ ਪਵੇਗੀ। ਇਹੀ ਬਦਲਾਅ ਗਰਮੀ ਨੂੰ ਤੇਜ਼ ਕਰਨ ਦਾ ਵੱਡਾ ਕਾਰਨ ਬਣੇਗਾ। ਤਾਪਮਾਨ ’ਚ ਚਾਰ-ਪੰਜ ਡਿਗਰੀ ਸੈਲਸੀਅਸ ਤੱਕ ਦੇ ਵਾਧੇ ਦਾ ਸੰਕੇਤ ਹੈ। ਇਸ ਨਾਲ ਆਉਣ ਵਾਲੇ ਦਿਨਾਂ ’ਚ ਭਿਆਨਕ ਗਰਮੀ ਦਾ ਅਸਰ ਸਾਫ਼ ਦਿਖੇਗਾ। ਹਾਲਾਂਕਿ ਇਸ ਦੌਰਾਨ ਰੁਕ-ਰੁਕ ਕੇ ਪੱਛਮੀ ਗੜਬੜੀ ਵੀ ਆਉਂਦੀ ਰਹੇਗੀ, ਪਰ ਉਸਦਾ ਅਸਰ ਸੀਮਤ ਹੀ ਰਹੇਗਾ। ਹਲਕੀ ਬਾਰਿਸ਼ ਤੇ ਹਨੇਰੀ ਦੇ ਬਵਾਜੂਦ ਰਾਹਤ ਟਿਕਾਊ ਨਹੀਂ ਹੋਵੇਗੀ। ਅਪ੍ਰੈਲ ਦਾ ਦੂਜਾ ਪੰਦਰਵਾੜਾ ਜ਼ਿਆਤਾ ਗਰਮੀ ਲੈ ਕੇ ਆਉਣ ਵਾਲਾ ਹੈ। ਮੌਸਮ ਵਿਭਾਗ (ਆਈਐੱਮਡੀ) ਦਾ ਅਨੁਮਾਨ ਹੈ ਕਿ ਐੱਨਸੀਆਰ, ਪੰਜਾਬ, ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਗਰਮੀ ਹੁਣ ਤੇਜ਼ੀ ਨਾਲ ਵਧੇਗੀ। ਹਾਲੇ ਤੱਕ ਚੱਲ ਰਹੀਆਂ ਹਲਕੀਆਂ ਹਵਾਵਾਂ ਰਾਹਤ ਦੇ ਰਹੀਆਂ ਸਨ, ਪਰ ਉਨ੍ਹਾਂ ਦੇ ਰੁਕਦੇ ਹੀ ਗਰਮ ਹਵਾਵਾਂ ਦਾ ਅਸਰ ਵਧੇਗਾ। ਦੁਪਹਿਰ ਦੇ ਸਮੇਂ ਲੂ ਵਰਗੀ ਸਥਿਤੀ ਬਣਨ ਲੱਗੇਗੀ, ਪਰ ਇਸ ਦੌਰਾਨ ਇਕ-ਦੋ ਪੱਛਮੀ ਗੜਬੜੀਆਂ ਵੀ ਸਰਗਰਮ ਹੋਣਗੀਆਂ। ਇਨ੍ਹਾਂ ਦੇ ਅਸਰ ਨਾਲ 15 ਤੋਂ 18 ਅਪ੍ਰੈਲ ਤੱਕ ਕੁਝ ਇਲਾਕਿਆਂ ’ਚ ਹਲਕੀ ਬਾਰਿਸ਼ ਤੇ ਹਨੇਰੀ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਕਿਤੇ-ਕਿਤੇ ਤੇਜ਼ ਬਾਰਿਸ਼ਵੀ ਹੋ ਸਕਦੀ ਹੈ। ਹਿਮਾਚਲ ਤੇ ਉੱਤਰਾਖੰਡ ’ਚ ਗਰਜ ਚਮਕ ਨਾਲ ਬੁਛਾਰਾਂ ਪੈਣ ਦੇ ਆਸਾਰ ਹਨ। ਇਸ ਨਾਲ ਮੈਦਾਨੀ ਇਲਾਕਿਆਂ ਨੂੰ ਸਿੱਧੀ ਰਾਹਤ ਨਹੀਂ ਮਿਲੇਗੀ, ਪਰ ਤਾਪਮਾਨ ਵਧਣ ਦੀ ਰਫਤਾਰ ਕੁਝ ਸਮੇਂ ਲਈ ਰੁਕ ਸਕਦੀ ਹੈ। ਉੱਤਰ ਪੂਰਬੀ ਸੂਬਿਆਂ ’ਚ 19 ਅਪ੍ਰੈਲ ਤੱਕ ਬਾਰਿਸ਼ ਤੇ ਤੇਜ਼ ਹਵਾਵਾਂ ਦਾ ਦੌਰ ਜਾਰੀ ਰਹੇਗਾ। ਦੱਖਣੀ ਭਾਰਤ ਦੇ ਕੁਝ ਹਿੱਸਿਆਂ ’ਚ ਵੀ ਹਲਕੀ ਬਾਰਿਸ਼ ਸੰਭਵ ਹੈ, ਪਰ ਉੱਥੇ ਵੀ ਗਰਮੀ ਤੇ ਹੁੰਮਸ ਦਾ ਅਸਰ ਬਣਿਆ ਰਹੇਗਾ। ਮੱਧ ਪ੍ਰਦੇਸ਼ ’ਚ ਸਥਿਤੀ ਹੋਰ ਜ਼ਿਆਦਾ ਗੰਭੀਰ ਹੁੰਦੀ ਦਿਖਰਹੀ ਹੈ। ਕਈ ਜ਼ਿਲ੍ਹਿਆਂ ’ਚ ਤਾਪਮਾਨ ਪਹਿਲਾਂ ਹੀ 40 ਡਿਗਰੀ ਦੇ ਪਾਰ ਪਹੁੰਚ ਚੁੱਕਾ ਹੈ। ਗਵਾਲੀਅਰ ’ਚ ਪਾਰਾ 45 ਡਿਗਰੀ ਤੇ ਭੋਪਾਲ ’ਚ 44 ਡਿਗਰੀ ਤੱਕ ਜਾਣ ਦਾ ਅਨੁਮਾਨ ਹੈ। ਮਾਲਵਾ ਤੇ ਵਿੰਧਿਆ ਖੇਤਰ ’ਚ ਲੂ ਦਾ ਅਸਰ ਜ਼ਿਆਦਾ ਰਹੇਗਾ। ਬੁੱਧਵਾਰ ਦੇ ਬਾਅਦ ਬਣਨ ਵਾਲਾ ਨਵਾਂ ਮੌਸਮ ਸਿਸਟਮ ਇੱਥੇ ਜ਼ਿਆਦਾ ਅਸਰ ਨਹੀਂ ਪਾਏਗਾ, ਜਿਸ ਨਾਲ ਗਰਮੀ ਲਗਾਤਾਰ ਬਣੀ ਰਹੇਗੀ। ਬਿਹਾਰ-ਝਾਰਖੰਡ ’ਚ ਵੀ ਗਰਮੀ ਹੌਲੀ-ਹੌਲੀ ਤੇਜ਼ ਹੋਵੇਗੀ। ਹਾਲਾਂਕਿ ਇੱਥੇ ਕਦੇ-ਕਦੇ ਹਲਕੀ ਹਵਾਵਾਂ ਚੱਲ ਸਕਦੀਆਂ ਹਨ, ਪਰ ਉਸ ਨਾਲ ਵੀ ਰਾਹਤ ਨਹੀਂ ਮਿਲੇਗੀ। ============== ਮੇਰਠ, ਆਗਰਾ, ਲਖਨਊ, ਪ੍ਰਯਾਗਰਾਜ ’ਚ ਦਿਨ ਦਾ ਤਾਪਮਾਨ ਕਾਫ਼ੀ ਵਧੇਗਾ ਉੱਤਰ ਪ੍ਰਦੇਸ਼ ’ਚ ਵੀ ਗਰਮੀ ਦਾ ਅਸਰ ਤੇਜ਼ ਹੋਵੇਗਾ। ਪੱਛਮੀ ਤੇ ਮੱਧ ਉੱਤਰ ਪ੍ਰਦੇਸ਼ ’ਚ ਤਾਪਮਾਨ ਤੇਜ਼ੀ ਨਾਲ ਵਧੇਗਾ। ਮੇਰਠ, ਆਗਰਾ, ਅਲੀਗੜ੍ਹ, ਲਖਨਊ ਤੇ ਪ੍ਰਯਾਗਰਾਜ ਵਰਗੇ ਸ਼ਹਿਰਾਂ ’ਚ ਦਿਨ ਦਾ ਤਾਪਮਾਨ ਸਾਧਾਰਨ ਤੋਂ ਕਾਫ਼ੀ ਉੱਪਰ ਜਾ ਸਕਦਾ ਹੈ। ਦੱਖਣੀ-ਪੱਛਮੀ ਉੱਤਰ ਪ੍ਰਦੇਸ਼ਦੇ ਜ਼ਿਲ੍ਹਿਆਂ ’ਚ ਕਿਤੇ-ਕਿਤੇ 20 ਤੇ 21 ਅਪ੍ਰੈਲ ਨੂੰ ਧੂੜ ਭਰੀ ਹਨੇਰੀ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ, ਜਿਸ ਨਾਲ ਕੁਝ ਸਮੇਂ ਲਈ ਰਾਹਤ ਮਿਲ ਸਕਦੀ ਹੈ।