ਸੇਵਾਵਾਂ ਬਦਲੇ ਬਲੀ ਬਹਾਦਰ ਸਨਮਾਨਿਤ
ਬਲੀ ਬਹਾਦਰ ਦੀਆਂ ਸੇਵਾਵਾਂ ਵੇਖਦੇ ਹੋਏ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸਨਮਾਨ
Publish Date: Wed, 18 Feb 2026 07:00 PM (IST)
Updated Date: Wed, 18 Feb 2026 07:03 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪ੍ਰਾਚੀਨ ਸ਼ਿਵ ਮੰਦਰ ਬਗੀਚੀ ਨਾਥਾ ਦੀ ਰਾਮਗੜ੍ਹ ਬਾਈਪਾਸ ਫਿਲੌਰ ਮਹਾਂ ਸ਼ਿਵਰਾਰਤੀ ਦੀ ਤਿਉਹਾਰ ਤੇ ਬਲੀ ਬਹਾਦਰ ਵੱਲੋਂ ਮੰਦਰ ਦੀ ਫੁੱਲਾਂ ਨਾਲ ਸਜਾਵਟ ਤੇ ਭੋਲੇ ਸ਼ੰਕਰ ਦੇ ਸਿੰਗਾਰ ਦੀ ਸੇਵਾ ਕੀਤੀ ਗਈ। ਇਸ ਮੌਕੇ ਪ੍ਰਧਾਨ ਗੁਲਸ਼ਨ ਕੁਮਾਰ ਅਹੁਜਾ ਤੇ ਪ੍ਰਬੰਧਕ ਕਮੇਟੀ ਮੈਂਬਰ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਪੰਡਿਤ ਦੇਵਾਨੰਦ ਸ਼ਾਸਤਰੀ, ਮੋਹਨ ਲਾਲ, ਬੀਐੱਸ ਕਨੇਡੀ, ਰਾਜਾ ਅਟਵਾਲ ਉੱਘੇ ਸਮਾਜ ਸੇਵੀ, ਰਾਜਾ ਧੀਮਾਨ, ਸੋਫੀ ਧੀਮਾਨ, ਇੰਦਰਜੀਤ ਪੰਡਿਤ ਆਦਿ ਸ਼ਾਮਲ ਸਨ। ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਬਲੀ ਬਹਾਦਰ ਦੀਆਂ ਸੇਵਾਵਾਂ ਨੂੰ ਵੇਖਦਿਆਂ ਸਨਮਾਨ ਕੀਤਾ ਗਿਆ।