ਹੋਲੀ ਵਾਲੇ ਦਿਨ ਬੰਦ ਰਹੇਗੀ ਸੈਨੇਟਰੀ ਮਾਰਕੀਟ
ਹੋਲੀ ਦੇ ਤਿਉਹਾਰ ਮੌਕੇ ਸੈਨਿਟਰੀ ਮਾਰਕੀਟ ’ਚ ਛੁੱਟੀ ਦਾ ਐਲਾਨ
Publish Date: Mon, 02 Mar 2026 08:47 PM (IST)
Updated Date: Mon, 02 Mar 2026 08:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੰਗਾਂ ਦੇ ਪ੍ਰਸਿੱਧ ਤਿਉਹਾਰ ਹੋਲੀ ਦੇ ਮੌਕੇ ’ਤੇ 4 ਮਾਰਚ ਨੂੰ ਸ਼ਹੀਦ ਭਗਤ ਸਿੰਘ ਚੌਕ ਸਥਿਤ ਸੈਨੇਟਰੀ ਮਾਰਕੀਟ ਐਸੋਸੀਏਸ਼ਨ ਵੱਲੋਂ ਮਾਰਕੀਟ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਸਾਰੇ ਸੀਨੀਅਰ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਮਾਰਕੀਟ ਦੇ ਚੇਅਰਮੈਨ ਅਜੈ ਚੋਪੜਾ ਤੇ ਜਰਨਲ ਸਕੱਤਰ ਮੁਕੇਸ਼ ਵਰਮਾ ਦੀ ਪ੍ਰਧਾਨਗੀ ਹੇਠ ਲਿਆ ਗਿਆ। ਐਸੋਸੀਏਸ਼ਨ ਵੱਲੋਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ 4 ਮਾਰਚ ਨੂੰ ਆਪਣੀਆਂ ਦੁਕਾਨਾਂ ਤੇ ਗੁਦਾਮ ਬੰਦ ਰੱਖ ਕੇ ਰੰਗਾਂ ਦੇ ਤਿਉਹਾਰ ਦਾ ਖੁਸ਼ੀ-ਖੁਸ਼ੀ ਆਨੰਦ ਮਾਣਨ। ਇਸ ਮੌਕੇ ਕੈਸ਼ੀਅਰ ਜਤਿੰਦਰ ਮਨਚੰਦਾ, ਮਨਮੋਹਨ ਸਿੰਘ, ਸੁਮਿਤ ਚੋਪੜਾ, ਮਨਜੀਤ ਸਿੰਘ, ਰੋਹਿਤ ਚੋਪੜਾ, ਗੋਲਡੀ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ।