ਫੁੱਲਾਂ ਨਾਲ ਖੇਡੀ ਹੋਲੀ
ਰੰਗਾਂ ਦੀ ਹੋਲੀ ਨਾਲੋਂ ਫੁੱਲਾਂ ਨਾਲ ਖੇਡ ਕੇ ਹੋਲੀ ਉਤਸਵ ਮਨਾਇਆ
Publish Date: Mon, 02 Mar 2026 07:37 PM (IST)
Updated Date: Mon, 02 Mar 2026 07:37 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸ਼ਹੀਦ ਭਗਤ ਸਿੰਘ ਚੌਕ ਨੇੜੇ ਸਥਿਤ ਜੰਜ ਘਰ ਵਿਖੇ ‘ਏਕ ਜੋਤ ਏਕ ਪਰਿਵਾਰ ਮੰਡਲ’ ਦੇ ਮੈਂਬਰਾਂ ਵੱਲੋਂ ਦੁਪਹਿਰ ਦੋ ਵਜੇ ਹੋਲੀ ਦਾ ਤਿਉਹਾਰ ਮਨਾਇਆ ਗਿਆ, ਜਿਸ ’ਚ ਸੁਆਮੀ ਜੈ ਰਾਮ ਗਿਰਿ ਜੀ ਤੇ ਗਜਰਾਜ ਗਿਰਿ ਜੀ ਵੱਲੋਂ ਵਿਸ਼ੇਸ਼ ਤੌਰ ’ਤੇ ਸਮਾਗਮ ’ਚ ਸ਼ਮੂਲੀਅਤ ਕੀਤੀ ਗਈ। ਫੁੱਲਾਂ ਨਾਲ ਹੋਲੀ ਖੇਡਦੇ ਵਕਤ ਠਾਕੁਰ ਜੀ ਤੇ ਰਾਧਾ ਰਾਣੀ ਨਾਲ ਫੁੱਲਾਂ ਨਾਲ ਹੋਲੀ ਖੇਡੀ ਗਈ। ਹੋਲੀ ਖੇਡਣ ਉਪ੍ਰੰਤ ਠਾਕੁਰ ਜੀ ਨੂੰ ਛੱਪਨ ਭੋਗ ਲਗਾਇਆ ਗਿਆ ਜਦਕਿ ਪ੍ਰਬੰਧਕਾਂ ਵੱਲੋਂ ਭਗਤਾਂ ਨੂੰ ਲੱਡੂ ਗੋਪਾਲ ਆਪਣੇ ਕੋਲੋਂ ਨਾਲ ਲਿਆਉਣ ਦੀ ਬੇਨਤੀ ਕੀਤੀ ਗਈ ਸੀ। ਸਮਾਗਮ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ। ਮੌਕੇ ’ਤੇ ਵਿਸ਼ਨੂੰ ਪੰਡਿਤ, ਸੁਭਾਸ਼ ਚੰਦਰ ਸੱਦੀ, ਵਿਪਨ ਅਰੋੜਾ, ਨਵੀਨ ਅਰੋੜਾ, ਵਿਕਾਸ ਗੋਇਲ, ਬੰਟੀ, ਸਨੀ ਸਿੰਘ, ਹੈਪੀ ਸਿੰਘ, ਸੁਭਾਸ਼ ਬਹਿਲ, ਰੇਸ਼ਮ ਸਿੰਘ, ਦਲਜੀਤ ਸਿੰਘ, ਸ਼ਸ਼ੀ ਭੂਸ਼ਨ, ਚੇਤਨ ਗੁਪਤਾ, ਵਿਕਾਸ ਬਾਠਲਾ, ਦੇਵ ਰਾਜ ਵਰਮਾ, ਸਿੱਪੀ, ਰਮਨ, ਜਸਵੀਰ ਸੋਨੂੰ, ਕੋਮਲ, ਰਾਜ, ਰੀਆ, ਆਯੂਸ਼ ਅਰੋੜਾ, ਜੈਤਿਕ, ਮਨਪ੍ਰੀਤ ਜੋਸ਼ੀ, ਪੂਨਮ ਗਰੋਵਰ, ਰੀਨਾ ਸ਼ਰਮਾ, ਮੋਨੂੰ ਸ਼ਾਹ, ਰੁਪੇਸ਼ ਸੱਦੀ, ਸੋਨੂੰ, ਸਤਨਾਮ ਸਿੰਘ ਤੇ ਅਸ਼ੋਕ ਕੁਮਾਰ ਵਰਮਾ ਵੀ ਮੌਜੂਦ ਸਨ।