ਪਿੰਡ ਤੂਰਾਂ ’ਚ ਹੋਲਾ ਮਹੱਲਾ ਲੰਗਰ 2 ਤੋਂ
ਅੱਪਰਾ-ਮੁਕੰਦਪੁਰ ਰੋਡ ਪਿੰਡ ਤੂਰਾਂ ਵਿਖੇ ਹੋਲਾ ਮਹੱਲਾ ਲੰਗਰ 2, 3, 4 ਤੇ 5 ਮਾਰਚ ਨੂੰ
Publish Date: Thu, 26 Feb 2026 09:06 PM (IST)
Updated Date: Thu, 26 Feb 2026 09:10 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਹੋਲਾ ਮਹੱਲਾ ਵੈੱਲਫੇਅਰ ਕਮੇਟੀ, ਸਮੂਹ ਇਲਾਕਾ ਨਿਵਾਸੀ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਸ੍ਰੀ ਆਖੰਡ ਪਾਠ ਸਾਹਿਬ ਤੇ ਹੋਲਾ ਮਹੱਲਾ ਲੰਗਰ 2, 3, 4 ਤੇ 5 ਮਾਰਚ ਨੂੰ ਅੱਪਰਾ-ਮੁਕੰਦਪੁਰ ਰੋਡ ਪਿੰਡ ਤੂਰਾਂ ਨੇੜੇ ਪੈਟਰੋਲ ਪੰਪ ’ਤੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਮੌਕੇ 2 ਮਾਰਚ ਸਵੇਰੇ 10-30 ਵਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਆਰੰਭ ਕੀਤੇ ਜਾਣਗੇ। 4 ਮਾਰਚ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 10 ਵਜੇ ਪਾਏ ਜਾਣਗੇ ਤੇ 11-30 ਵਜੇ ਕੀਰਤਨ ਹੋਵੇਗਾ। ਚਾਰੇ ਦਿਨ ਚਾਹ-ਪਕੌੜੇ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।