ਸ਼ੁਚਿਤਾ ਨੇ ਚਮਕਾਇਆ ਐੱਚਐੱਮਵੀ ਦਾ ਨਾਂ
ਐੱਚਐੱਮਵੀ ਦੀ ਵਿਦਿਆਰਥਣ ਸ਼ੁਚਿਤਾ ਨੇ ਅੰਗਰੇਜ਼ੀ ਵਿਸ਼ੇ ’ਚ ”73-5“ ਪਾਸ ਕੀਤਾ
Publish Date: Mon, 02 Mar 2026 07:00 PM (IST)
Updated Date: Mon, 02 Mar 2026 07:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਆਪਣੀ ਪੁਰਾਤਨ ਵਿਦਿਆਰਥਣ ਸ਼ੁਚਿਤਾ ਦੀ ਸ਼ਾਨਦਾਰ ਉਪਲੱਬਧੀ ’ਤੇ ਮਾਣ ਮਹਿਸੂਸ ਕਰਦਾ ਹੈ, ਜਿਸ ਨੇ ਅੰਗਰੇਜ਼ੀ ਵਿਸ਼ੇ ’ਚ ”73-5“ ਪਾਸ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਕਾਲਜ ਤੋਂ ਅੰਗਰੇਜ਼ੀ ’ਚ ਪੋਸਟ-ਗ੍ਰੈਜੂਏਸ਼ਨ ਕਰ ਚੁੱਕੀ ਸ਼ੁਚਿਤਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲਗਨ, ਮਹਿਨਤ ਤੇ 8 ਵੱਲੋਂ ਦਿੱਤਾ ਮਜ਼ਬੂਤ ਅਕਾਦਮਿਕ ਆਧਾਰ ਕਾਮਯਾਬੀ ਦੀ ਰਾਹ ਸੁਗਮ ਬਣਾਉਂਦਾ ਹੈ। ਚੇਅਰਮੈਨ ਜਸਟਿਸ (ਰਿਟਾ.) ਐੱਨਕੇ ਸੂਦ ਤੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਇਸ ਮਹੱਤਵਪੂਰਨ ਉਪਲੱਬਧੀ ਲਈ ਉਸਨੂੰ ਵਧਾਈ ਦਿੱਤੀ ਤੇ ਭਵਿੱਖ ’ਚ ਹੋਰ ਵੱਡੀਆਂ ਕਾਮਯਾਬੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਉਸਦੀ ਮਹਿਨਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਫਲਤਾ ਸੰਸਥਾ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਵਿਭਾਗ ਮੁਖੀ ਡਾ. ਮਮਤਾ ਨੇ ਵੀ ਸ਼ੁਚਿਤਾ ਦੀ ਲਗਨ ਦੀ ਸ਼ਲਾਘਾ ਕੀਤੀ ਤੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਆਪਣੇ ਅਕਾਦਮਿਕ ਜੀਵਨ ’ਚ ਹੋਰ ਉੱਚਾਈਆਂ ਹਾਸਲ ਕਰੇਗੀ। ਇਸ ਮੌਕੇ ਡਾ. ਰਮਨੀਤਾ ਸੈਨੀ ਸ਼ਾਰਦਾ, ਰਿਤੂ ਬਜਾਜ, ਲਵਲੀਨ ਕੌਰ, ਨੀਰਜ ਅਗਰਵਾਲ ਤੇ ਪਰਮਿੰਦਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਉਪਲੱਬਧੀ ਲਈ ਉਸਨੂੰ ਦਿਲੋਂ ਵਧਾਈਆਂ ਤੇ ਸ਼ੁਭ ਕਾਮਨਾਵਾਂ ਦਿੱਤੀਆਂ।