ਨੇਹਾ ਨੇ ਵਧਾਇਆ ਐੱਚਐੱਮਵੀ ਦਾ ਮਾਣ
ਐੱਚਐੱਮਵੀ ਦੀ ਵਿਦਿਆਰਥਣ ਨੇਹਾ ਵੱਲੋਂ ਆਈਸੀਏਆਈ ਓਲੰਪਿਆਡ ’ਚ ਟਾੱਪ 5 ਸਥਾਨ ਦੀ ਪ੍ਰਾਪਤੀ
Publish Date: Wed, 18 Feb 2026 07:17 PM (IST)
Updated Date: Wed, 18 Feb 2026 07:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਬੀ-ਕਾਮ (ਐੱਫਐੱਸ) ਦੀ ਵਿਦਿਆਰਥਣ ਨੇਹਾ ਨੇ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਏਆਈ) ਵੱਲੋਂ ਕਰਵਾਏ ਆਈਸੀਏਆਈ ਕਾਮਰਸ ਓਲੰਪੀਆਡ 2025-26 ’ਚ 1,608 ਭਾਗੀਦਾਰਾਂ ’ਚੋਂ ਚੌਥਾ ਰੈਂਕ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ। ਨੇਹਾ ਨੂੰ ਪ੍ਰਸ਼ੰਸ਼ਾ ਸਰਟੀਫਿਕੇਟ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਨੇਹਾ ਦੀ ਇਸ ਸਫਲਤਾ ਨੇ ਨਾ ਸਿਰਫ ਉਸਦੇ ਪਰਿਵਾਰ ਬਲਕਿ ਸਮੁੱਚੇ ਮਹਾਵਿਦਿਆਲਾ ਦਾ ਵੀ ਮਾਣ ਵਧਾਇਆ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਨੇਹਾ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਤੇ ਭਵਿੱਖ ’ਚ ਹੋਰ ਸਫਲਤਾ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਫਲਤਾਵਾਂ ਸੰਸਥਾ ਦੀ ਗੁਣਵੱਤਾ ਤੇ ਸਿਖਿਅਕ ਉੱਤਮਤਾ ਨੂੰ ਦਰਸਾਉਂਦੀਆਂ ਹਨ। ਇਸ ਮੌਕੇ ਮੀਨੂ ਕੋਹਲੀ, ਮੁਖੀ, ਪੀਜੀ ਵਿਭਾਗ ਆਫ ਕਾਮਰਸ ਐਂਡ ਮੈਨੇਜਮੈਂਟ ਤੇ ਡਾ. ਸੀਮਾ ਖੰਨਾ, ਇੰਚਾਰਜ ਕਾਮਰਸ ਕਲੱਬ ਨੇ ਵੀ ਨੇਹਾ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।