ਜਲੰਧਰ ਕੈਂਟ 'ਚ ਸਰਕਲ ਜੱਥੇਦਾਰਾਂ ਦੀ ਇਤਿਹਾਸਕ ਨਿਯੁਕਤੀ
ਜਲੰਧਰ ਕੈਂਟ 'ਚ ਸਰਕਲ ਜੱਥੇਦਾਰਾਂ ਦੀ ਇਤਿਹਾਸਕ ਨਿਯੁਕਤੀ
Publish Date: Sun, 22 Feb 2026 07:32 PM (IST)
Updated Date: Mon, 23 Feb 2026 04:13 AM (IST)

- ਵਫ਼ਾਦਾਰ ਸਿਪਾਹੀਆਂ ਨੂੰ ਸਨਮਾਨ, 2027 ਲਈ ਅਕਾਲੀ ਦਲ ਦਾ ਗ੍ਰਾਫ਼ ਚੜ੍ਹਤ ’ਤੇ : ਹਰਜਾਪ ਸੰਘਾ ਲਵਦੀਪ ਬੈਂਸ, ਪੰਜਾਬੀ ਜਾਗਰਣ ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਹਲਕੇ ’ਚ ਪਾਰਟੀ ਢਾਂਚੇ ਨੂੰ ਨਵੀਂ ਤਾਕਤ ਤੇ ਨਵੇਂ ਜੋਸ਼ ਨਾਲ ਮਜ਼ਬੂਤ ਕਰਨ ਵੱਲ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਸ਼੍ਰੋ.ਅ.ਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਸਪੱਸ਼ਟ ਹਦਾਇਤਾਂ ਅਨੁਸਾਰ ਉਨ੍ਹਾਂ ਆਗੂਆਂ ਨੂੰ ਸਰਕਲ ਜੱਥੇਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਸਭ ਤੋਂ ਨਾਜ਼ੁਕ ਤੇ ਚੁਣੌਤੀ ਭਰੇ ਸਮਿਆਂ ’ਚ ਵੀ ਪਾਰਟੀ ਦਾ ਝੰਡਾ ਥੱਲੇ ਨਹੀਂ ਡਿੱਗਣ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋ.ਅ.ਦ ਤੋਂ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਸਰਕਲ ਜਥੇਦਾਰਾਂ ਦੀਆਂ ਨਿਯੁਕਤੀਆਂ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਦੀ ਧਰਤੀ ਤੋਂ ਪਾਰਟੀ ਨੂੰ ਨਵੀਂ ਰਫ਼ਤਾਰ ਮਿਲ ਰਹੀ ਹੈ। ਵਰਕਰਾਂ ਦਾ ਜੋਸ਼, ਜਨਤਾ ਦਾ ਭਰੋਸਾ ਤੇ ਅਗਵਾਈ ਦੀ ਸਪੱਸ਼ਟ ਦਿਸ਼ਾ ਇਹ ਤਿੰਨੋਂ ਮਿਲ ਕੇ 2027 ’ਚ ਵੱਡੇ ਬਦਲਾਅ ਦੀ ਬੁਨਿਆਦ ਰੱਖ ਰਹੇ ਹਨ। ਸੰਘਾ ਨੇ ਕਿਹਾ ਕਿ ਇਹ ਨਿਯੁਕਤੀਆਂ ਸਿਰਫ਼ ਅਹੁਦੇ ਨਹੀਂ, ਸਗੋਂ ਸਾਲਾਂ ਦੀ ਨਿਭਾਈ ਵਫ਼ਾਦਾਰੀ, ਮਿਹਨਤ ਤੇ ਜੜ੍ਹਾਂ ਤੱਕ ਕੀਤੀ ਸੇਵਾ ਦਾ ਸਨਮਾਨ ਹਨ। ਉਨ੍ਹਾਂ ਕਿਹਾ ਕਿ ਹਰ ਨਵੇਂ ਜੱਥੇਦਾਰ ਨੇ ਆਪਣੇ ਖੇਤਰ ’ਚ ਪਾਰਟੀ ਲਈ ਦਿਨ-ਰਾਤ ਇਕ ਕਰਕੇ ਕੰਮ ਕੀਤਾ ਹੈ ਤੇ ਵਰਕਰਾਂ ਨੂੰ ਜੋੜ ਕੇ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਜੱਥੇਦਾਰ ਸੁਖਦੇਵ ਸਿੰਘ ਨੂੰ ਫਤਿਹਪੁਰ-ਪ੍ਰਤਾਬਪੁਰਾ ਸਰਕਲ, ਜੱਥੇਦਾਰ ਬਲਰਾਜ ਸਿੰਘ ਜੋਹਲ ਨੂੰ ਜੰਡਿਆਲਾ ਸਰਕਲ, ਜੱਥੇਦਾਰ ਰਣਧੀਰ ਸਿੰਘ ਬਾਹੀਆ ਨੂੰ ਜਮਸ਼ੇਰ ਸਰਕਲ, ਸੁਮਿਤ ਧੀਰ ਨੂੰ ਕੈਂਟ ਸਰਕਲ, ਰਾਮ ਸਰੂਪ ਨੂੰ ਗੜ੍ਹਾ ਸਰਕਲ 1, ਕੰਵਲਜੀਤ ਸਿੰਘ ਲੱਕੀ ਨੂੰ ਗੜ੍ਹਾ ਸਰਕਲ 2, ਹਰਪ੍ਰੀਤ ਸਿੰਘ ਸਚਦੇਵਾ ਨੂੰ ਅਰਬਨ ਐਸਟੇਟ ਸਰਕਲ, ਕੁਲਬੀਰ ਢਿੱਲੋਂ ਨੂੰ ਸੁਭਾਨਾ ਸਰਕਲ, ਕੈਪਟਨ ਗੁਰਨਾਮ ਸਿੰਘ ਨੂੰ ਦੀਪ ਨਗਰ ਸਰਕਲ, ਰਮਿਤ ਕੌਲ ਨੂੰ ਬੂਟਾ ਮੰਡੀ ਸਰਕਲ, ਲੰਬਰਦਾਰ ਸਾਹਿਬ ਨੂੰ ਸੋਫੀ ਪਿੰਡ ਸਰਕਲ ਤੇ ਹਰਵਿੰਦਰ ਸਿੰਘ ਬੱਬੀ ਨੂੰ ਖੁਰਲਾ ਕਿੰਗਰਾ ਸਰਕਲ ਵਾਰਡ 36 ਤੋਂ ਨਿਯੁਕਤੀ ਸੌਂਪੀ ਗਈ ਹੈ, ਜਦਕਿ ਮੁੱਖ ਬੁਲਾਰੇ ਵਜੋਂ ਮਨਦੀਪ ਅਰੋੜਾ ਤੇ ਗੁਰਵਿੰਦਰ ਸਿੰਘ ਨੂੰ ਗੜ੍ਹਾ ਸਰਕਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਰਜਾਪ ਸੰਘਾ ਨੇ ਕਿਹਾ ਕਿ ਪਾਰਟੀ ’ਚ ਹਰ ਵਰਕਰ ਨੂੰ ਉਸਦਾ ਯੋਗ ਸੰਨਮਾਨ ਮਿਲੇਗਾ ਤੇ ਹੋਰ ਮਹੱਤਵਪੂਰਨ ਅਹੁਦਿਆਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਸਾਰੇ ਨਿਯੁਕਤ ਆਗੂਆਂ ਨੇ ਇਕ ਸੁਰ ’ਚ ਕਿਹਾ ਕਿ ਉਹ ਪਾਰਟੀ ਨੂੰ ਜੜ੍ਹ ਤੋਂ ਮਜ਼ਬੂਤ ਕਰਕੇ 2027 ’ਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ’ਚ ਉਤਰਣਗੇ।