ਤੇਜ਼ ਰਫ਼ਤਾਰ ਦਾ ਕਹਿਰ, ਦੋ ਕਾਰਾਂ ਦੀ ਭਿਆਨਕ ਟੱਕਰ, ਤਿੰਨ ਵਿਅਕਤੀ ਜ਼ਖ਼ਮੀ
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਦੇਰ ਰਾਤ ਦੋ ਕਾਰਾਂ ਦੀ ਟੱਕਰ ’ਚ ਤਿੰਨ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਐੱਸ.ਐੱਸ. ਐੱਫ. ਟੀਮ ਮੌਕੇ ’ਤੇ ਪਹੁੰਚੀ ਤਾਂ ਦੇਖਿਆ ਇੱਕ ਔਰਾ ਮਾਰਕਾ ਗੱਡੀ ਨੰਬਰ ਪੀਬੀ06 ਏ ਐਕਸ 4284 ਜਿਸ ਨੂੰ ਸਾਹਿਲ ਮਹਾਜਨ ਪੁੱਤਰ ਪ੍ਰਵੀਣ ਮਹਾਜਨ ਵਾਸੀ ਰਾਮਲੀਲਾ ਗਰਾਊਂਡ ਗੀਤਾ ਭਵਨ ਰੋਡ ਗੁਰਦਾਸਪੁਰ ਚਲਾ ਰਿਹਾ ਸੀ। ਜਦੋਂ ਔਰਾਕਾਰ ਕਿਸ਼ਨਗੜ੍ਹ ਚੌਂਕ ’ਚ ਪਹੁੰਚੀ ਤਾਂ ਉਸ ਦਾ
Publish Date: Fri, 02 Jan 2026 11:51 AM (IST)
Updated Date: Fri, 02 Jan 2026 11:58 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ। ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਦੇਰ ਰਾਤ ਦੋ ਕਾਰਾਂ ਦੀ ਟੱਕਰ ’ਚ ਤਿੰਨ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਐੱਸ.ਐੱਸ. ਐੱਫ. ਟੀਮ ਮੌਕੇ ’ਤੇ ਪਹੁੰਚੀ ਤਾਂ ਦੇਖਿਆ ਇੱਕ ਔਰਾ ਮਾਰਕਾ ਗੱਡੀ ਨੰਬਰ ਪੀਬੀ06 ਏ ਐਕਸ 4284 ਜਿਸ ਨੂੰ ਸਾਹਿਲ ਮਹਾਜਨ ਪੁੱਤਰ ਪ੍ਰਵੀਣ ਮਹਾਜਨ ਵਾਸੀ ਰਾਮਲੀਲਾ ਗਰਾਊਂਡ ਗੀਤਾ ਭਵਨ ਰੋਡ ਗੁਰਦਾਸਪੁਰ ਚਲਾ ਰਿਹਾ ਸੀ। ਜਦੋਂ ਔਰਾਕਾਰ ਕਿਸ਼ਨਗੜ੍ਹ ਚੌਂਕ ’ਚ ਪਹੁੰਚੀ ਤਾਂ ਉਸ ਦਾ ਵਰਨਾ ਕਾਰ ਨੰ: ਯੂ.ਕੇ 07 ਡੀ ਵਾਈ 1600 ਜਿਸ ਨੂੰ ਮੋਹਿਤ ਕੁਮਾਰ ਪੁੱਤਰ ਸੂਰਤ ਸਿੰਘ ਵਾਸੀ ਦਿੱਲੀ ਚਲਾ ਰਿਹਾ ਸੀ ਜੋ ਕਿ ਕਰਤਾਰਪੁਰ ਤੋਂ ਕਿਸ਼ਨਗੜ੍ਹ ਵਾਲੀ ਸਾਈਡ ਨੂੰ ਆ ਰਹੀ ਸੀ, ਉਸ ਨਾਲ ਟੱਕਰ ਹੋ ਗਈ।
ਜਿਸ ਕਾਰਨ ਇਸ ਹਾਦਸੇ ਦੌਰਾਨ ਦੋਵੇਂ ਕਾਰ ਸਵਾਰ ਜ਼ਖਮੀ ਹੋ ਗਏ। ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੌਕੇ ’ਤੇ ਫਰਸਟ ਏਡ ਦਿੱਤੀ ਗਈ। ਐੱਸ.ਐੱਸ. ਐੱਫ. ਟੀਮ ਵੱਲੋਂ ਇਸ ਹਾਦਸੇ ਸਬੰਧੀ ਪੁਲਿਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਏ.ਐੱਸ.ਆਈ. ਪਰਮਜੀਤ ਸਿੰਘ ਨੂੰ ਸੂਚਿਤ ਕੀਤਾ ਗਿਆ।
ਸਾਰਾ ਮਾਮਲਾ ਪੁਲਿਸ ਚੌਂਕੀ ਅਲਾਵਲਪੁਰ ਦੇ ਹਵਾਲੇ ਕੀਤਾ ਗਿਆ। ਐੱਸ.ਐੱਸ. ਐੱਫ ਫੋਰਸ ਦੀ ਟੀਮ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਸਾਈਟ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਇਸ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦੀ ਪਹਿਚਾਣ ਸੁਨੀਲ ਕੁਮਾਰ ਪੁੱਤਰ ਸ੍ਰੀਪਾਲ, ਅਤੇ ਪਵਨ ਪੁੱਤਰ ਸ਼੍ਰੀ ਪਾਲ ਦੋਵੇਂ ਵਾਸੀ ਦਿੱਲੀ ਅਤੇ ਨਿਰਮਲ ਪਤਨੀ ਪ੍ਰਵੀਨ ਕੁਮਾਰ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ ਵਜੋਂ ਹੋਈ ਹੈ।