ਹਿਮੰਤ ਵਿਰੁੱਧ ਰਾਸ਼ਟਰੀ ਮਹਿਲਾ ਕਮਿਸ਼ਨ ’ਚ ਸ਼ਿਕਾਇਤ ਦਰਜ
ਗੁਹਾਟੀ (ਪੀਟੀਆਈ) : ਅਸਾਮ
Publish Date: Tue, 14 Apr 2026 08:37 PM (IST)
Updated Date: Tue, 14 Apr 2026 08:42 PM (IST)
ਗੁਹਾਟੀ (ਪੀਟੀਆਈ) : ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦਿ ਵਿਰੁੱਧ ਅਗਪ ਉਮੀਦਵਾਰ ਕੁੰਕੀ ਚੌਧਰੀ ਦੀ ਮਾਂ ਸੁਜਾਤਾ ਗੁਰੰਗ ਚੌਧਰੀ ਨੇ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਯੂ) ’ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਹਿਮੰਤ ’ਤੇ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਝੂਠੀ, ਆਧਾਰਹੀਣ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਹੈ। 11 ਅਪ੍ਰੈਲ ਨੂੰ ਦਰਜ ਕੀਤੀ ਗਈ ਸ਼ਿਕਾਇਤ ’ਚ ਸੁਜਾਤਾ ਗੁਰੰਗ ਨੇ ਦਾਅਵਾ ਕੀਤਾ ਹੈ ਕਿ ਸਰਮਾ ਦੀਆਂ ਟਿੱਪਣੀਆਂ ਉਨ੍ਹਾਂ ਨੂੰ ਬਦਨਾਮ ਕਰਨ ਤੇ ਗੁਹਾਟੀ ਕੇਂਦਰੀ ਲਈ ਅਸਮ ਜਾਤੀ ਪ੍ਰੀਸ਼ਦ (ਅਗਪ) ਦੀ ਉਮੀਦਵਾਰ ਤੇ ਉਨ੍ਹਾਂ ਦੀ ਬੇਟੀ ਨੂੰ ਸਿਆਸੀ ਤੌਰ ’ਤੇ ਟੀਚਾ ਬਣਾਉਣ ਦੇ ਇਰਾਦੇ ਨਾਲ ਕੀਤੀਆਂ ਗਈਆਂ ਸਨ।
ਭਾਜਪਾ ਨੇਤਾ ਸਰਮਾ ਨੇ 2 ਅਪ੍ਰੈਲ ਨੂੰ ਦਾਅਵਾ ਕੀਤਾ ਕਿ ਸੁਜਾਤਾ ਗੁਰੰਗ ਚੌਧਰੀ ਨੇ ਬੀਫ ਖ਼ਪਤ ਨਾਲ ਸਬੰਧਤ ਪੋਸਟ ਸਾਂਝੀ ਕੀਤੀ ਸੀ ਤੇ ਉਹ ਕੁੰਕੀ ਦੇ ਮਾਤਾ-ਪਿਤਾ ਵਿਰੁੱਧ ਕਾਰਵਾਈ ਕਰਨਗੇ। ਸੁਜਾਤਾ ਨੇ ਸ਼ਿਕਾਇਤ ’ਚ ਲਿਖਿਆ ਕਿ ਅਜਿਹਾ ਮੈਨੂੰ ਬਦਨਾਮ ਕਰਨ ਤੇ ਮੇਰੀ ਬੇਟੀ ਨੂੰ ਸਿਆਸੀ ਤੌਰ ’ਤੇ ਟੀਚਾ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ। ਸਰਮਾ ਨੇ ਮੀਡੀਆ ਨੂੰ ਤਸਵੀਰ ਦਿਖਾਈ ਜਿਸ ’ਚ ਦਾਅਵਾ ਕੀਤਾ ਸੀ ਕਿ ਇਹ ਉਨ੍ਹਾਂ ਦੇ ਬੀਫ ਖਾਣ ਦਾ ਦ੍ਰਿਸ਼ ਹੈ। ਚੌਧਰੀ ਨੇ ਦੋਸ਼ ਖਾਰਜ ਕਰਦੇ ਹੋਏ ਕਿਹਾ ਕਿ ਇਹ ਫੋਟੋ ਅਮਰੀਕਾ ਦੇ ਡੇਨੇਵਰ, ਕੋਲੋਰਾਡੋ ਸਥਿਤ ਦਿ ਇੰਟਰਨੈਸ਼ਨਲ ਚਰਚ ਆਫ ਕੈਨਾਬਿਸ ’ਚ ਲਈ ਗਈ ਸੀ ਤੇ ਹੱਥ ’ਚ ਬੀਫ ਨਹੀਂ ਸਿਰਹਾਣਾ ਹੈ।