ਲੋੜਵੰਦਾਂ ਦੀ ਸਹਾਇਤਾ ਕਰਨਾ ਸ਼ਲਾਘਾਯੋਗ ਕਦਮ : ਡਾ. ਰਾਏ
ਅਜੇ ਸਿੰਘ ਨਾਗੀ, ਪੰਜਾਬੀ
Publish Date: Fri, 27 Feb 2026 06:32 PM (IST)
Updated Date: Fri, 27 Feb 2026 06:34 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਬੀਤੇ ਦਿਨੀਂ ਸੰਦੀਪ ਕੌਰ ਵਾਸੀ ਨੌਸਹਿਰਾ ਪਨੂੰਆ ਜ਼ਿਲ੍ਹਾ ਤਰਨਤਾਰਨ ਦੀ ਲੜਕੀ ਦੇ ਲੜਕੇ ਨੇ ਗੋਲੀ ਮਾਰੀ ਸੀ ਤੇ ਉਸਦੀ ਮੌਤ ਹੋ ਗਈ ਸੀ। ਇਸ ਸਬੰਧੀ ਬਾਬਾ ਮੋਤੀ ਰਾਮ ਮਹਿਰਾ ਜੀ ਵੈੱਲਫੇਅਰ ਸੁਸਾਇਟੀ ਫਿਲੌਰ ਪੰਜਾਬ ਵੱਲੋ ਉਸਦੇ ਪਰਿਵਾਰ ਦੇ ਘਰ ਦੇ ਹਾਲਾਤ ਵੇਖ ਕੇ ਮਾਤਾ ਹਰਜਿੰਦਰ ਕੌਰ ਤੇ ਉਸਦੇ ਪਰਿਵਾਰ ਦੀ 50,000 ਹਜ਼ਾਰ ਦੀ ਵਿੱਤੀ ਸਹਾਇਤਾ ਸਮਾਜ ਸੇਵੀ ਡਾਕਟਰ ਕੁਲਦੀਪ ਰਾਏ, ਸੁੱਖ ਲਾਲ ਪਵਾਰ, ਅਜੇ ਸਿੰਘ ਦੇ ਯਤਨਾਂ ਸਦਕਾ ਕੀਤੀ। ਇਸ ਮੌਕੇ ਸਮਾਜ ਸੇਵੀ ਡਾਕਟਰ ਕੁਲਦੀਪ ਰਾਏ ਨੇ ਸੁਸਾਇਟੀ ਤੇ ਦਾਨੀ ਸੱਜਣਾਂ ਦਾ ਸਹਿਯੋਗ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਵੈੱਲਫੇਅਰ ਸੁਸਾਇਟੀ ਸਮਾਜ ਭਲਾਈ ਤੇ ਨੇਕ ਕਾਰਜ ਕਰਦੀ ਹੈ। ਇਸ ਮੌਕੇ ਚੇਅਰਮੈਨ ਪਲਵਿੰਦਰ ਸਿੰਘ ਦੁਸਾਂਝ, ਪ੍ਰਧਾਨ ਤਰਸੇਮ ਰੁਪਾਣਾ, ਹਰਜੀਤ ਸਿੰਘ ਢੇਸੀ, ਸੁਰਿੰਦਰ ਪਾਲ ਸਿੰਘ ਢੇਸੀ ਸਰਪੰਚ ਬੱਛੋਵਾਲ, ਤਰਸੇਮ ਸਿੰਘ ਢਿੱਲੋਂ ਆਦਿ ਹਾਜ਼ਰ ਸਨ।